ਪਟੇਲ ਕਾਲਜ ਵਿਖ਼ੇ ਐਨ.ਸੀ.ਸੀ. ਆਰਮੀ ਵਿੰਗ ਵੱਲੋਂ ਬੂਟੇ ਲਗਾਏ ਗਏ | DD Bharat

ਰਾਜਪੁਰਾ (19 ਜੁਲਾਈ2025)

ਸਥਾਨਕ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਵਿਖ਼ੇ 5 ਪੰਜਾਬ ਬਟਾਲੀਅਨ ਐਨ.ਸੀ.ਸੀ. ਪਟਿਆਲਾ ਤੋਂ ਕਰਨਲ ਸੰਦੀਪ ਰੌਏ, ਲੈਫਟੀਨੈਂਟ ਡਾ. ਜੈਦੀਪ ਸਿੰਘ ਅਤੇ ਹੌਲਦਾਰ ਹਰਦੀਪ ਸਿੰਘ ਦੀ ਅਗਵਾਈ ਵਿੱਚ ਕਾਲਜ ਵਿੱਚ 100 ਦੇ ਕਰੀਬ ਫ਼ਲਦਾਰ ਅਤੇ ਛਾਂਦਾਰ ਬੂਟੇ ਲਗਾਏ| ਪਟੇਲ ਮੈਨੇਜਮੈਂਟ ਸੋਸਾਇਟੀ ਦੇ ਪ੍ਰਧਾਨ ਸ਼੍ਰੀ ਦੇਵਕੀ ਨੰਦਨ, ਵਾਈਸ ਪ੍ਰਧਾਨ ਸ. ਹਰਪ੍ਰੀਤ ਸਿੰਘ ਦੂਆ, ਜਨਰਲ ਸੈਕਰੇਟਰੀ ਸ. ਅਮਨਜੋਤ ਸਿੰਘ, ਫ਼ਾਇਨਾਂਸ ਸੈਕਰੇਟਰੀ ਸ਼੍ਰੀ ਰਿਤੇਸ਼ ਬਾਂਸਲ ਅਤੇ ਸੈਕਰੇਟਰੀ ਸ਼੍ਰੀ ਵਿਜੇ ਆਰਿਆ ਨੇ ਉੱਚੇਚੇ ਤੌਰ ਤੇ ਇਸ ਸਮਾਰੋਹ ਵਿੱਚ ਸ਼ਿਰਕਤ ਕੀਤੀ| ਇਨ੍ਹਾਂ ਆਏ ਹੋਏ ਮਹਿਮਾਨਾਂ ਨੇ ਪ੍ਰਿੰਸੀਪਲ, ਸਟਾਫ਼ ਅਤੇ ਬੱਚਿਆਂ ਨੂੰ ਇਸ ਮਹਾਨ ਸਮਾਜਿਕ-ਵਾਤਾਵਰਣਿਕ ਭਲਾਈ ਦੇ ਕੰਮ ਲਈ ਮੁਬਾਰਕਾਂ ਦਿੱਤੀਆਂ| ਉਨ੍ਹਾਂ ਸਾਰਿਆਂ ਨੇ ਸਟਾਫ਼ ਅਤੇ ਬੱਚਿਆਂ ਨੂੰ ਵਾਤਾਵਰਣ ਨੂੰ ਸਾਫ਼ ਸੁਥਰਾ ਬਣਾਉਣ ਦੇ ਮਕਸਦ ਨਾਲ ਹੋਰ ਵੀ ਖ਼ਾਲੀ ਥਾਵਾਂ ਤੇ ਬੂਟੇ ਲਗਾਉਣ ਲਈ ਪ੍ਰੇਰਿਤ ਕੀਤਾ| ਪ੍ਰਿੰਸੀਪਲ ਡਾ. ਚੰਦਰ ਪ੍ਰਕਾਸ਼ ਨੇ ਆਏ ਹੋਏ ਆਰਮੀ ਅਫ਼ਸਰਾਂ ਅਤੇ ਮੈਨੇਜਮੈਂਟ ਸੋਸਾਇਟੀ ਦੇ ਅਹੁਦੇਦਾਰਾਂ ਦਾ ਧੰਨਵਾਦ ਕੀਤਾ|

More From Author

ਪਟੇਲ ਕਾਲਜ ਵਿੱਚ ਐਮ. ਏ. ਪੰਜਾਬੀ ਦਾ ਨਤੀਜਾ ਸ਼ਾਨਦਾਰ ਰਿਹਾ | DD Bharat

ਐਸਡੀਐਮ ਰਾਜਪੁਰਾ ਵੱਲੋਂ ਸਿਹਤ ਵਿਭਾਗ ਤੇ ਜਲ ਸਪਲਾਈ ਵਿਭਾਗ ਦੀਆਂ ਟੀਮਾਂ ਨਾਲ ਪਿੰਡ ਚੰਗੇਰਾ ਦਾ ਦੌਰਾ | DD Bharat

Leave a Reply

Your email address will not be published. Required fields are marked *