ਰਾਜਪੁਰਾ ਵਿਚ 1 ਕਿਲੋਂ ਅਫੀਮ ਸਮੇਤ 2 ਵਿਅਕਤੀ ਕਾਬੂ

ਮੀਡਿਆ ਨੂੰ ਜਾਣਕਾਰੀ ਦਿੰਦੀਆ ਇੰਸਪੈਕਟਰ ਕ੍ਰਿਪਾਲ ਸਿੰਘ ਮੋਹੀ ਮੁੱਖ ਅਫਸਰ ਥਾਣਾ ਸਦਰ ਰਾਜਪੁਰਾ ਨੇ ਦੱਸਿਆ ਕਿ ਥਾਣਾ ਸਦਰ ਰਾਜਪੁਰਾ ਦੀ ਪੁਲਿਸ ਨੂੰ ਖੂਫੀਆ ਰਿਪੋਰਟ ਮਿਲਣ ਤੋਂ ਬਾਅਦ ਪੁਲਿਸ ਨੇ ਜਸ਼ਨ ਹੋਟਲ ਮੇਨ ਜੀ.ਟੀ.ਰੋਡ ਤੇ ਤੁਰੰਤ ਨਾਕਾਬੰਦੀ ਕੀਤੀ। ਨਾਕਾਬੰਦੀ ਦੌਰਾਨ ਪੁਲਿਸ ਨੇ ਸ਼ੱਕੀ ਵਾਹਨ ਨੂੰ ਰੁੱਕਣ ਦਾ ਇਸ਼ਾਰਾ ਕੀਤਾ। ਵਾਹਨ ਵਿਚੋਂ 2 ਸ਼ੱਕੀ ਵਿਅਕਤੀ ਹੇਠਾ ਉੱਤਰ ਕੇ ਲੁੱਕਣ ਦੀ ਤਾਕ ਵਿੱਚ ਸਨ। ਇਹਨਾ ਨੂੰ ਪੁਲਿਸ ਨੇ ਬੜੀ ਮੁਸਤੇਦੀ ਨਾਲ ਕਾਬੂ ਕੀਤਾ। ਕਾਬੂ ਕਰਨ ਤੋ ਬਾਅਦ, ਪੁਲਿਸ ਨੂੰ ਵੱਡੀ ਕਾਮਯਾਬੀ ਉਦੋਂ ਮਿਲੀ ਜਦੋਂ ਚੈਕਿੰਗ ਦੌਰਾਨ ਇਹਨਾ ਕੋਲੋਂ 1 ਕਿਲੋਂ ਅਫੀਮ ਬਰਾਮਦ ਹੋਈ।

ਅੱਜ ਇਹਨਾ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ‘ਚ ਭੇਜਿਆ ਜਾਵੇਗਾ। ਰਿਮਾਂਡ ਦੌਰਾਨ ਪੁਲਿਸ ਨੂੰ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।

More From Author

ਪੰਚਾਇਤ ਚੋਣਾਂ ਦਾ ਜਾਇਜ਼ਾ ਲੈਣ ਲਈ ਚੋਣ ਕਮਿਸ਼ਨ ਨੇ ਵੱਖ ਵੱਖ ਜ਼ਿਲਿਆਂ ਲਈ ਚੋਣ ਆਬਜ਼ਰਵਰ ਨਿਯੁਕਤ ਕੀਤੇ

ਰਾਸ਼ਟਰਪਤੀ ਅੱਜ ਨਵੀਂ ਦਿੱਲੀ ‘ਚ 70ਵੇਂ ਰਾਸ਼ਟਰੀ ਫਿਲਮ ਐਵਾਰਡ ਕਰਨਗੇ ਪ੍ਰਦਾਨ

Leave a Reply

Your email address will not be published. Required fields are marked *