ਲੋਕ ਸਭਾ ਚੋਣਾਂ ਤੋਂ ਹਫ਼ਤੇ ਪਹਿਲਾਂ Election Commissioner Arun Goel ਨੇ ਦਿੱਤਾ ਅਸਤੀਫ਼ਾ

ਚੋਣ ਕਮਿਸ਼ਨਰ ਅਰੁਣ ਗੋਇਲ ਨੇ 2024 ਦੀਆਂ ਲੋਕ ਸਭਾ ਚੋਣਾਂ ਦੇ ਪ੍ਰੋਗਰਾਮ ਦੇ ਸੰਭਾਵਿਤ ਐਲਾਨ ਤੋਂ ਕੁਝ ਦਿਨ ਪਹਿਲਾਂ ਸ਼ਨੀਵਾਰ ਨੂੰ ਅਸਤੀਫਾ ਦੇ ਦਿੱਤਾ। ਉਨ੍ਹਾਂ ਦਾ ਕਾਰਜਕਾਲ ਦਸੰਬਰ 2027 ਤੱਕ ਸੀ।

ਸ੍ਰੀ ਗੋਇਲ, 1985 ਬੈਚ ਦੇ ਆਈਏਐਸ ਅਧਿਕਾਰੀ ਨੇ 18 ਨਵੰਬਰ, 2022 ਨੂੰ ਸਵੈਇੱਛਤ ਸੇਵਾਮੁਕਤੀ ਲੈ ਲਈ ਸੀ ਅਤੇ ਇੱਕ ਦਿਨ ਬਾਅਦ ਚੋਣ ਕਮਿਸ਼ਨਰ ਨਿਯੁਕਤ ਕੀਤਾ ਗਿਆ ਸੀ। ਉਨ੍ਹਾਂ ਦੀ ਨਿਯੁਕਤੀ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਗਈ ਸੀ, ਜਿਸ ਵਿੱਚ ਸਰਕਾਰ ਨੂੰ ਪੁੱਛਿਆ ਗਿਆ ਸੀ ਕਿ ਜਲਦਬਾਜ਼ੀ ਕੀ ਹੈ।

“ਕਾਨੂੰਨ ਮੰਤਰੀ ਨੇ ਚਾਰ ਨਾਮ ਸ਼ਾਰਟਲਿਸਟ ਕੀਤੇ… ਫਾਈਲ 18 ਨਵੰਬਰ ਨੂੰ ਰੱਖੀ ਗਈ ਸੀ ਤੇ ਉਸੇ ਦਿਨ ਉਸ ਤੇ ਕਾਰਵਾਈ ਵੀ ਚਲ ਪਈ ਸੀ। ਪ੍ਰਧਾਨ ਮੰਤਰੀ ਵੀ ਉਸੇ ਦਿਨ ਨਾਮ ਦੀ ਸਿਫਾਰਸ਼ ਕਰਦੇ ਹਨ। ਅਸੀਂ ਕੋਈ ਟਕਰਾਅ ਨਹੀਂ ਚਾਹੁੰਦੇ, ਪਰ ਕੀ ਇਹ ਜਲਦਬਾਜ਼ੀ ਵਿੱਚ ਕੀਤਾ ਗਿਆ ਸੀ?” ਕੋਰਟ ਨੇ ਪੁੱਛਿਆ।

More From Author

“Elvish Yadav ਨੇ ਮੇਰੀ ਰੀੜ੍ਹ ਦੀ ਹੱਡੀ ਤੋੜਨ ਦੀ ਕੋਸ਼ਿਸ਼ ਕੀਤੀ ਅਤੇ ਮੈਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ”- Sagar Thakur

ਦਿੱਲੀ ‘ਚ 40 ਫੁੱਟ ਡੂੰਘੇ ਬੋਰਵੈੱਲ ‘ਚ ਡਿੱਗਿਆ ਬੱਚਾ, ਬਚਾਅ ਕਾਰਜ ਜਾਰੀ

Leave a Reply

Your email address will not be published. Required fields are marked *