ਲੋਕ ਸਭਾ ਚੋਣਾਂ ਦੇ ਤੀਜੇ ਪੜਾਅ ਲਈ ਨੋਟੀਫਿਕੇਸ਼ਨ ਅੱਜ ਸਵੇਰੇ ਜਾਰੀ ਕੀਤਾ ਗਿਆ । ਇਸ ਪੜਾਅ ਵਿਚ 12 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 94 ਸੀਟਾਂ ‘ਤੇ ਵੋਟਿੰਗ 7 ਮਈ ਨੂੰ ਹੋਵੇਗੀ । ਮੱਧ ਪ੍ਰਦੇਸ਼ ਦੀ ਬੈਤੁਲ ਲੋਕ ਸਭਾ ਸੀਟ ਲਈ ਵੀ 7 ਮਈ ਨੂੰ ਹੀ ਵੋਟਿੰਗ ਹੋਵੇਗੀ । ਤੀਜੇ ਪੜਾਅ ਦੀਆਂ ਚੋਣਾਂ ਲਈ ਨਾਮਜ਼ਦਗੀਆਂ ਦੀ ਆਖਰੀ ਤਰੀਕ 19 ਅਪ੍ਰੈਲ ਏ । ਨਾਮਜ਼ਦਗੀ ਪੱਤਰਾਂ ਦੀ ਪੜਤਾਲ 20 ਅਪ੍ਰੈਲ ਨੂੰ ਹੋਵੇਗੀ ਜਦਕਿ 22 ਅਪ੍ਰੈਲ ਤੱਕ ਨਾਮ ਵਾਪਸ ਲਏ ਜਾ ਸਕਦੇ ਨੇ । ਇਸ ਪੜਾਅ ਵਿੱਚ ਅਸਾਮ ਤੋਂ ਚਾਰ, ਬਿਹਾਰ ਤੋਂ ਪੰਜ, ਛੱਤੀਸਗੜ੍ਹ ਤੋਂ ਸੱਤ, ਦਾਦਰਾ ਤੇ ਨਗਰ ਹਵੇਲੀ ਅਤੇ ਦਮਨ ਤੇ ਦੀਵ ਦੀਆਂ ਸਾਰਿਆਂ ਦੋ, ਗੋਆ ਤੋਂ ਸਾਰਿਆਂ ਦੋ, ਗੁਜਰਾਤ ਤੋਂ ਸਾਰਿਆਂ 26, ਜੰਮੂ-ਕਸ਼ਮੀਰ ਤੋਂ ਇੱਕ, ਕਰਨਾਟਕ ਤੋਂ 14, ਮਹਾਰਾਸ਼ਟਰ ਤੋਂ 11, ਮੱਧ ਪ੍ਰਦੇਸ਼ ਤੋਂ 8, ਉੱਤਰ ਪ੍ਰਦੇਸ਼ ਤੋਂ 10 ਅਤੇ ਪੱਛਮੀ ਬੰਗਾਲ ਤੋਂ ਚਾਰ ਸੀਟਾਂ ‘ਤੇ ਵੋਟਿੰਗ ਹੋਵੇਗੀ ।

You May Also Like
More From Author

ਚਿੰਤਤ ਦੁਨੀਆ ‘ਸੂਰਜ ਗ੍ਰਹਿਣ ਨਾਲ ਖਤਮ ਹੋ ਜਾਵੇਗੀ’, ਅਮਰੀਕੀ Astrology Influencer ਨੇ Boyfriend ਤੇ ਬੱਚੇ ਦਾ ਕਤਲ ਕਰ ਕੇ ਆਪ Car Accident ਵਿਚ ਮਰ ਗਈ
