ਅੰਮ੍ਰਿਤਸਰ-ਦਿੱਲੀ ਵੰਦੇ ਭਾਰਤ ਐਕਸਪ੍ਰੈੱਸ ਦਾ ਟ੍ਰਾਇਲ ਬੀਤੇ ਸ਼ੱਨਿਚਰਵਾਰ ਸਫ਼ਲ ਰਹਿਣ ਤੋਂ ਬਾਅਦ ਇਸ ਰੇਲ ਗੱਡੀ ਨੂੰ 6 ਜਨਵਰੀ ਤੋਂ ਨਿਯਮਿਤ ਤੌਰ ਤੇ ਚਲਾਇਆ ਜਾਵੇਗਾ । ਸ਼ੁੱਕਰਵਾਰ ਨੂੰ ਛੱਡ ਕੇ ਇਹ ਰੇਲ ਗੱਡੀ ਹਰ ਹਫ਼ਤੇ ‘ਚ 6 ਦਿਨ ਚਲੇਗੀ । ਇੱਕ ਦਿਨ ਰੇਲਗੱਡੀ ਦੀ ਦੇਖ- ਰੇਖ ਲਈ ਰੱਖਿਆ ਗਿਆ ਏ । ਅੰਮ੍ਰਿਤਸਰ ਤੋਂ ਜਲੰਧਰ ਕੈਂਟ ਵੰਦੇ ਭਾਰਤ ਐਕਸਪ੍ਰੈੱਸ ਦੇ ਪੂਜਣ ਦਾ ਸਮਾਂ 9.28 ਰੱਖਿਆ ਗਿਆ ਏ, ਜਦਕਿ ਸਟੇਸ਼ਨ ਤੋਂ ਚੱਲਣ ਦਾ 9.30 ਹੋਵੇਗਾ ਤੇ ਦੁਪਹਿਰ 1.50 ‘ਤੇ ਦਿੱਲੀ ਪਹੁੰਚੇਗੀ । ਇਸੇ ਤਰ੍ਹਾਂ ਵਾਪਸੀ ‘ਚ ਇਹ ਵੰਦੇ ਭਾਰਤ ਦੁਪਹਿਰ 3.15 ‘ਤੇ ਚਲੇਗੀ ਤੇ 7.24 ‘ਤੇ ਜਲੰਧਰ ਕੈਂਟ ਸਟੇਸ਼ਨ ‘ਤੇ ਪਹੁੰਚੇਗੀ ਤੇ 7.26 ‘ਤੇ ਅੰਮ੍ਰਿਤਸਰ ਲਈ ਰਵਾਨਾ ਹੋਵੇਗੀ । ਹਰ ਸਟੇਸ਼ਨ ‘ਤੇ ਟ੍ਰੇਨ ਦਾ ਦੋ-ਦੋ ਮਿੰਟ ਦਾ ਹੀ ਸਟੋਪੇਜ਼ ਰੱਖਿਆ ਗਿਆ ਏ ।