ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਅੱਜ ਦਿੱਲੀ ਵਿਖੇ ਰਾਸ਼ਟਰੀ ਵੋਟਰ ਦਿਵਸ ਦੇ ਮੌਕੇ ‘ਤੇ ਸਾਲ 2023 ਲਈ ਸਰਵੋਤਮ ਚੋਣ ਅਭਿਆਸ ਪੁਰਸਕਾਰ ਪੇਸ਼ ਕੀਤੇ। ਰਾਜ ਅਤੇ ਜ਼ਿਲ੍ਹਾ ਪੱਧਰ ਦੇ ਅਧਿਕਾਰੀਆਂ ਨੂੰ 2023 ਦੌਰਾਨ ਵੱਖ-ਵੱਖ ਖੇਤਰਾਂ ਵਿੱਚ ਚੋਣਾਂ ਦੇ ਸੰਚਾਲਨ ਵਿੱਚ ਸ਼ਾਨਦਾਰ ਕਾਰਗੁਜ਼ਾਰੀ ਕਰਨ ਲਈ ਇਹ ਪੁਰਸਕਾਰ ਦਿੱਤੇ ਗਏ। ਇਸ ਦੇ ਨਾਲ ਹੀ ਮਹੱਤਵਪੂਰਨ ਹਿੱਸੇਦਾਰਾਂ ਸਮੇਤ ਸਰਕਾਰੀ ਵਿਭਾਗਾਂ ਅਤੇ ਮੀਡੀਆ ਸੰਸਥਾਵਾਂ ਨੂੰ ਵੀ ਵੋਟਰਾਂ ਦੀ ਜਾਗਰੂਕਤਾ ਲਈ ਆਪਣਾ ਵੱਡਮੁੱਲਾ ਯੋਗਦਾਨ ਦੇਣ ਲਈ ਇਹ ਪੁਰਸਕਾਰ ਦਿੱਤੇ ਗਏ।
ਰਾਸ਼ਟਰਪਤੀ ਨੇ ਕਿਹਾ ਕਿ ਇਸ ਸਾਲ ਦੇਸ਼ ਭਰ ਵਿੱਚ ਆਮ ਚੋਣਾਂ ਕਰਵਾਈਆਂ ਜਾਣਗੀਆਂ ਅਤੇ ਇਸ ਮੈਗਾ-ਪੋਲਿੰਗ ਅਭਿਆਸ ਦੌਰਾਨ ਦੇਸ਼ ਵਿੱਚ 12 ਲੱਖ ਪੋਲਿੰਗ ਬੂਥ ਬਣਾਏ ਜਾਣਗੇ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ 96 ਕਰੋੜ ਤੋਂ ਵੱਧ ਵੋਟਰ ਨੇ ਅਤੇ ਚੋਣ ਕਮਿਸ਼ਨ ਵੋਟਰਾਂ ਨਾਲ ਜੁੜਨ ਲਈ ਹਰ ਜ਼ਰੂਰੀ ਕਦਮ ਚੁੱਕ ਰਿਹਾ ਏ।

Posted in
National
ਰਾਸ਼ਟਰਪਤੀ DRAUPADI MURMU ਨੇ ਨਵੀਂ ਦਿੱਲੀ ‘ਚ ਸਰਵੋਤਮ ਚੋਣ ਅਭਿਆਸ ਪੁਰਸਕਾਰ ਪੇਸ਼ ਕੀਤੇ
You May Also Like
More From Author

7 ਸਾਲਾ ਬੱਚੇ ਦੀ ਗੰਗਾ ਚ ਡੁਪਕੀ ਲਾਣ ਨਾਲ ਹੋਈ ਮੌਤ, ਕੈਨਸਰ ਦੇ ਚਮਤਕਾਰੀ ਇਲਾਜ ਲਈ ਲੈ ਕੇ ਗਏ ਸੀ ਮਾਪੇ
