ਅੱਜ ਮਿਤੀ 28-1-2024 ਨੂੰ SSP ਵਰੂਨ ਸ਼ਰਮਾ SP ਟੈਫਿਕ ਜਸਵੀਰ ਸਿੰਘ, DSP ਟੈਫਿਕ ਕਰਨੈਲ ਸਿੰਘ ਦੇ ਰਹਿਨੁਮਾਈ ਹੇਠ ਦੇਸ਼ ਵਿੱਚ ਸੜਕ ਹਾਦਸਿਆ ਨੂੰ ਘੱਟ ਕਰਨ ਅਤੇ ਸੜਕ ਸੁਰਖਿਆ ਅਤੇ ਟ੍ਰੈਫਿਕ ਨਿਯਮਾਂ ਸਬੰਧੀ ਜਾਗਰੂਕਤਾ ਪੈਦਾ ਕਰਨ ਲਈ 15 ਜਨਵਰੀ ਤੋਂ 14 ਫਰਵਰੀ ਤੱਕ ਸ਼ੁਰੂ ਕੀਤੇ ਗਏ” ਅਸਲੀ ਰੋਡ ਸੇਫਟੀ ਹੀਰੋ ਬਣੋ” ਰਾਸ਼ਟਰੀ ਸੜਕ ਸੁਰੱਖਿਆ ਮਹੀਨਾ ਦੇ ਚਲਦਿਆਂ ਅੱਜ ਗਗਨ ਚੌਕ ਰਾਜਪੁਰਾ ਵਿਖੇ ਇੰਚਾਰਜ ਟ੍ਰੈਫਿਕ ਪੁਲਿਸ ਰਾਜਪੁਰਾ Asi ਗੁਰਬਚਨ ਸਿੰਘ ਸਮੇਤ Asi ਗੁਰਮੀਤ ਸਿੰਘ ਹੌਲਦਾਰ ਗੁਰਮੀਤ ਸਿੰਘ, ਹੌਲਦਾਰ ਨਰਿੰਦਰ ਸਿੰਘ, ਤੇ ਗੁਰਸ਼ਰਨ ਸਿੰਘ ਵੱਲੋਂ ਇੱਕ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ ਆਟੋ ਰਿਕਸ਼ਾ ਅਤੇ ਹੋਰ ਵਾਹਨ ਚਾਲਕਾਂ ਨੂੰ ਟ੍ਰੈਫਿਕ ਨਿਯਮਾਂ ਸਬੰਧੀ ਜਾਣਕਾਰੀ ਦਿੱਤੀ ਗਈ। ਟ੍ਰੈਫਿਕ ਇੰਚਾਰਜ ਗੁਰਬਚਨ ਸਿੰਘ ਨੇ ਦੱਸਿਆ । ਇਸ ਸੈਮੀਨਾਰ ਵਿੱਚ ਵਿਸ਼ੇਸ਼ ਤੌਰ ਨਾਭਾ ਥਰਮਲ ਪਲਾਂਟ ਰਾਜਪੁਰਾ ਦੇ ਸਹਿਯੋਗ ਨਾਲ ਲਗਾਇਆ ਗਿਆ ਇਸ ਮੌਕੇ ਤੇ 500 ਵਾਹਨਾਂ ਨੂੰ ਮੁਕਤ ਰਿਫਲੈਕਟਰ ਵੀ ਲਗਾਏ ਗਏ ਹਨ।