ਬਿਪਿਨਜੋਤ ਗਿੱਲ, ਜੋ ਕਿ 2016 ਵਿੱਚ ਵਿਦਿਆਰਥੀ ਵੀਜ਼ੇ ‘ਤੇ ਕੈਨੇਡਾ ਆਇਆ ਸੀ, ਨੇ 18 ਮਈ, 2019 ਨੂੰ ਕੈਲਗਰੀ ਵਿੱਚ ਲਾਲ ਬੱਤੀ ਤੇਜ਼ ਰਫ਼ਤਾਰ ਨਾਲ ਕ੍ਰਾਸ ਕਰਦੇ 31 ਸਾਲਾ ਉਜ਼ਮਾ ਅਫ਼ਜ਼ਲ ਅਤੇ ਉਸਦੀ ਮਾਂ, ਬਿਲਕੀਸ ਬੇਗਮ (65) ਨਾਲ ਟੱਕਰ ਕੀਤੀ ਤੇ ਉਨ੍ਹਾਂ ਦੀ ਮੌਕੇ ਤੇ ਹੀ ਮੌਤ ਹੋ ਗਈ।
ਦੋਵਾਂ ਔਰਤਾਂ ਨੂੰ ਮੌਕੇ ‘ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ, ਜਦਕਿ ਟੋਇਟਾ ਦੇ ਡਰਾਈਵਰ, ਬੇਗਮ ਦੇ ਪਤੀ ਅਤੇ ਉਜ਼ਮਾ ਦੇ ਪਤੀ ਨੂੰ ਗੰਭੀਰ ਹਾਲਤ ‘ਚ ਹਸਪਤਾਲ ਲਿਜਾਇਆ ਗਿਆ।
ਉਸਨੂੰ ਅਪ੍ਰੈਲ 2023 ਵਿੱਚ ਦੋਹਰੀ ਮੌਤ ਦੇ ਮਾਮਲੇ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ ਅਤੇ ਨਵੰਬਰ ਵਿੱਚ ਉਸਨੂੰ ਘਰ ਵਿੱਚ ਨਜ਼ਰਬੰਦੀ, 300 ਘੰਟੇ ਦੀ ਕਮਿਊਨਿਟੀ ਸੇਵਾ, ਅਤੇ ਇੱਕ ਸਾਲ ਦੀ ਪ੍ਰੋਬੇਸ਼ਨ ਦੀ ਸਜ਼ਾ ਸੁਣਾਈ ਗਈ ਸੀ।
ਜੱਜ ਨੇ ਨੋਟ ਕੀਤਾ ਕਿ ਹਾਦਸੇ ਦੇ ਤਿੰਨ ਮਹੀਨਿਆਂ ਬਾਅਦ, ਗਿੱਲ ਨੂੰ ਅਗਸਤ 2019 ਵਿੱਚ ਇੱਕ ਸ਼ਾਂਤੀ ਅਧਿਕਾਰੀ ਤੋਂ ਖਤਰਨਾਕ ਡਰਾਈਵਿੰਗ ਅਤੇ ਭੱਜਣ ਦਾ ਵੀ ਦੋਸ਼ੀ ਠਹਿਰਾਇਆ ਗਿਆ ਸੀ।