University of Westminster ਵਿਚ ਭਾਰਤੀ ਮੂਲ ਦੀ UK-Based ਪ੍ਰੋਫੈਸਰ ਨਿਤਾਸ਼ਾ ਕੌਲ ਨੇ ਐਤਵਾਰ ਨੂੰ ਦਾਅਵਾ ਕੀਤਾ ਕਿ ਉਸ ਨੂੰ ਭਾਰਤ ਵਿਚ ਦਾਖਲ ਹੋਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ ਅਤੇ “ਦਿੱਲੀ ਦੇ ਆਦੇਸ਼ਾਂ” ਦੇ ਅਧਾਰ ‘ਤੇ ਬੈਂਗਲੁਰੂ ਹਵਾਈ ਅੱਡੇ ਤੋਂ ਲੰਡਨ ਵਾਪਸ ਭੇਜ ਦਿੱਤਾ ਗਿਆ ਸੀ। ਨਿਤਾਸ਼ਾ ਕੌਲ ਨੂੰ ਕਰਨਾਟਕ ਸਰਕਾਰ ਨੇ ਕਥਿਤ ਤੌਰ ‘ਤੇ 24 ਅਤੇ 25 ਫਰਵਰੀ ਨੂੰ ਆਯੋਜਿਤ ਦੋ-ਰੋਜ਼ਾ ‘ਸੰਵਿਧਾਨ ਅਤੇ ਰਾਸ਼ਟਰੀ ਏਕਤਾ ਸੰਮੇਲਨ-2024’ ਵਿੱਚ ਸਪੀਕਰ ਦੇ ਰੂਪ ਵਿੱਚ ਹਿੱਸਾ ਲੈਣ ਲਈ ਸੱਦਾ ਦਿੱਤਾ ਸੀ।
ਨਿਤਾਸ਼ਾ ਕੌਲ ਦੇ ਅਨੁਸਾਰ, “ਜਮਹੂਰੀ ਅਤੇ ਸੰਵਿਧਾਨਕ ਕਦਰਾਂ-ਕੀਮਤਾਂ” ਬਾਰੇ ਉਸਦੇ ਵਿਚਾਰਾਂ ਕਾਰਨ ਉਸਨੂੰ ਦਾਖਲੇ ਤੋਂ ਇਨਕਾਰ ਕਰ ਦਿੱਤਾ ਗਿਆ ਸੀ। ਉਸਨੇ ਇਹ ਵੀ ਕਿਹਾ ਕਿ ਹਵਾਈ ਅੱਡੇ ਦੇ ਅਧਿਕਾਰੀਆਂ ਨੇ RSS ਦੀ ਉਸਦੀ ਪਹਿਲਾਂ ਕੀਤੀ ਆਲੋਚਨਾ ਦਾ ਹਵਾਲਾ ਦਿੱਤਾ ਸੀ।