ਨਜ਼ਦੀਕੀ ਪਿੰਡ ‘ਚ 7 ਸਾਲਾ ਬੱਚੀ ਨਾਲ ਬਲਾਤਕਾਰ ਅਤੇ ਖੇਤਾਂ ‘ਚ ਸੁੱਟੀ ਲਾਸ਼ ਮਿਲਣ ਦੇ ਕਰੀਬ 20 ਦਿਨਾਂ ਬਾਅਦ ਪੁਲਿਸ ਨੇ ਕੱਲ੍ਹ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਦੋਸ਼ੀ ਨੇਪਾਲ ਦਾ ਰਹਿਣ ਵਾਲਾ 30 ਸਾਲਾ ਵਿਆਹੁਤਾ ਦੁਰਗੇਸ਼ ਕੁਮਾਰ ਹੈ ਜੋ ਪੀੜਤਾ ਦੇ ਘਰ ਦੇ ਕੋਲ ਹੀ ਰਹਿੰਦਾ ਸੀ।
ਪੀੜਤਾ 9 ਫਰਵਰੀ ਨੂੰ ਖੇਤਾਂ ‘ਚ ਗੰਭੀਰ ਸੱਟਾਂ ਨਾਲ ਲਥਪਥ ਪਈ ਮਿਲੀ ਸੀ। ਰੋਪੜ ਦੇ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਉਸ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ, ਜਿੱਥੇ ਉਸ ਦਾ ਆਪ੍ਰੇਸ਼ਨ ਕਰਨਾ ਪਿਆ।
ਦੋਸ਼ੀ ਖਿਲਾਫ ਧਾਰਾ 376 ਅਤੇ ਪ੍ਰੋਟੈਕਸ਼ਨ ਆਫ ਚਿਲਡਰਨ ਫਰਾਮ ਸੈਕਸੁਅਲ ਆਫੈਂਸ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਪੁਲਸ ਨੇ ਉਸ ਦੀ ਗ੍ਰਿਫਤਾਰੀ ‘ਤੇ 1 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਸੀ।

Posted in
Punjab
Ropar: ਬਲਾਤਕਾਰ ਦੇ ਦੋਸ਼ ‘ਚ ਨੇਪਾਲੀ ਵਿਅਕਤੀ ਗ੍ਰਿਫਤਾਰ
You May Also Like
More From Author

Sangrur: ਨੌਕਰੀ ਮੰਗਦੀਆਂ ਦੋ ਕੁੜੀਆਂ ਮੋਬਾਈਲ ਟਾਵਰ ‘ਤੇ ਚੜ੍ਹੀਆਂ
