ਅਧਿਕਾਰੀਆਂ ਨੇ ਦੱਸਿਆ ਕਿ ਐਤਵਾਰ ਤੜਕੇ ਦਿੱਲੀ ਜਲ ਬੋਰਡ ਦੇ ਵਾਟਰ ਟ੍ਰੀਟਮੈਂਟ ਪਲਾਂਟ ਵਿੱਚ ਇੱਕ ਬੱਚਾ 40 ਫੁੱਟ ਡੂੰਘੇ ਬੋਰਵੈੱਲ ਵਿੱਚ ਡਿੱਗ ਗਿਆ ਅਤੇ ਬਚਾਅ ਕਾਰਜ ਜਾਰੀ ਹੈ।
ਬਚਾਅ ਕਾਰਜਾਂ ਦੀ ਅਗਵਾਈ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (ਐਨਡੀਆਰਐਫ) ਅਤੇ ਦਿੱਲੀ ਫਾਇਰ ਸਰਵਿਸਿਜ਼ (ਡੀਐਫਐਸ) ਦੀਆਂ ਟੀਮਾਂ ਕਰ ਰਹੀਆਂ ਹਨ।
ਸਵੇਰੇ ਕਰੀਬ 1 ਵਜੇ ਸੂਚਨਾ ਮਿਲੀ ਕਿ ਪੱਛਮੀ ਦਿੱਲੀ ਦੇ ਕੇਸ਼ੋਪੁਰ ਮੰਡੀ ਇਲਾਕੇ ‘ਚ ਡੀਜੇਬੀ ਪਲਾਂਟ ਦੇ ਬੋਰਵੈੱਲ ‘ਚ ਇਕ ਵਿਅਕਤੀ ਡਿੱਗ ਗਿਆ।
ਬੋਰਵੈੱਲ ਦੇ ਅੰਦਰ ਡਿੱਗਣ ਵਾਲੇ ਬੱਚੇ ਦੀ ਪਛਾਣ ਅਜੇ ਤੱਕ ਨਹੀਂ ਹੋ ਸਕੀ ਹੈ।