ਸੁਪਰੀਮ ਕੋਰਟ ਨੇ ਅੱਜ ਸਟੇਟ ਬੈਂਕ ਆਫ਼ ਇੰਡੀਆ – ਐਸ ਬੀ ਆਈ ਨੂੰ ਚੋਣ ਬਾਂਡ ਨਾਲ ਸਬੰਧਤ ਸਾਰੇ ਵੇਰਵੇ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ ਨੇ । ਸੁਪਰੀਮ ਕੋਰਟ ਨੇ ਐਸ ਬੀ ਆਈ ਨੂੰ 21 ਮਾਰਚ ਤੱਕ ਖਰੀਦਦਾਰ ਅਤੇ ਪ੍ਰਾਪਤ ਕਰਤਾ ਸਿਆਸੀ ਪਾਰਟੀ ਵਿਚਕਾਰ ਸਬੰਧ ਨੂੰ ਦਰਸਾਉਣ ਵਾਲੇ ਵਿਲੱਖਣ ਬਾਂਡ ਨੰਬਰ ਮੁਹੱਈਆ ਕਰਵਾਉਣ ਲਈ ਵੀ ਕਿਹਾ ਏ । ਚੀਫ਼ ਜਸਟਿਸ ਡੀ.ਵਾਈ. ਚੰਦਰਚੂੜ ਦੀ ਅਗਵਾਈ ਵਾਲੀ ਪੰਜ ਜੱਜਾਂ ਦੀ ਸੰਵਿਧਾਨਕ ਬੈਂਚ ਨੇ ਕਿਹਾ ਕਿ ਐਸ ਬੀ ਆਈ ਨੂੰ ਬਾਂਡਾਂ ਦੇ ਪੂਰੇ ਵੇਰਵੇ ਮੁਹੱਈਆ ਕਰਵਾਉਣ ਦੀ ਜਰੂਰਤ ਬਾਰੇ ਕੋਈ ਸ਼ੱਕ ਨਹੀਂ ਏ । ਸੁਪਰੀਮ ਕੋਰਟ ਨੇ ਐਸ ਬੀ ਆਈ ਦੇ ਚੇਅਰਮੈਨ ਨੂੰ 21 ਮਾਰਚ ਸ਼ਾਮ 5 ਵਜੇ ਤੱਕ ਅਦਾਲਤ ਵਿੱਚ ਹਲਫ਼ਨਾਮਾ ਦਾਇਰ ਕਰਨ ਲਈ ਕਿਹਾ ਏ । ਇਸ ਹਲਫਨਾਮੇ ਵਿੱਚ ਇਹ ਦਿਖਾਉਣਾ ਚਾਹੀਦਾ ਏ ਕਿ SBI ਨੇ ਬਾਂਡ ਨਾਲ ਜੁੜੀ ਸਾਰੀ ਜਾਣਕਾਰੀ ਦਾ ਖੁਲਾਸਾ ਕੀਤਾ ਏ ।