Uber ਬੁੱਕ ਕਰਨ ਵਾਲੇ ਵਿਅਕਤੀ ਦਾ ਨਾਂ ਦੀਪਕ ਤੇਂਗੂਰੀਆ ਦੱਸਿਆ ਜਾ ਰਿਹਾ ਹੈ। ਪੀੜਤ ਨੇ 62 ਰੁਪਏ ਵਿੱਚ UBER ਰਾਹੀਂ ਆਪਣੇ ਲਈ ਇੱਕ ਆਟੋ ਬੁੱਕ ਕਰਵਾਇਆ ਸੀ। ਯਾਤਰਾ ਪੂਰੀ ਹੋਣ ਤੋਂ ਬਾਅਦ, ਕੰਪਨੀ ਨੇ ਉਸਨੂੰ 7.5 ਕਰੋੜ ਰੁਪਏ ਤੋਂ ਵੱਧ ਦਾ ਬਿੱਲ ਭੇਜ ਦਿੱਤਾ। ਇਸ ਬਿੱਲ ਵਿੱਚ waiting time ਅਤੇ ਹੋਰ ਵੇਰਵੇ ਵੀ ਸ਼ਾਮਲ ਹਨ। ਤੁਹਾਨੂੰ ਦੱਸ ਦੇਈਏ ਕਿ ਕੰਪਨੀ ਨੇ ਟ੍ਰਿਪ ਦੇ ਕਿਰਾਏ ਲਈ 1,67,74,647 ਰੁਪਏ ਅਤੇ ਵੇਟਿੰਗ ਟਾਈਮ ਲਈ 5,99,09,189 ਰੁਪਏ ਚਾਰਜ ਕੀਤੇ ਹਨ। ਇਸ ਦੇ ਨਾਲ ਹੀ ਕੰਪਨੀ ਨੇ ਇਸ ਬਿੱਲ ‘ਤੇ 75 ਰੁਪਏ ਦੀ ਛੂਟ ਦੇ ਕੇ ਉਦਾਰਤਾ ਦਿਖਾਈ ਹੈ, ਜੋ ਕਿ ਪ੍ਰਮੋਸ਼ਨਲ ਹੈ।