ਪਟੇਲ ਮੈਮੋਰੀਅਲ ਨੈਸ਼ਨਲ ਕਾਲਜ, ਰਾਜਪੁਰਾ ਦੇ ਵਿਗਿਆਨ ਵਿਭਾਗ ਨੇ ਪ੍ਰਿੰਸੀਪਲ ਡਾ. ਚੰਦਰ ਪ੍ਰਕਾਸ਼ ਗਾਂਧੀ ਦੀ ਦੇਖ ਰੇਖ ਹੇਠ ਭਾਰਤ ਦੀਆਂ ਪੁਲਾੜ ਖੋਜਾਂ ਬਾਰੇ ਜਾਗਰੂਕਤਾ ਫੈਲਾਉਣ ਅਤੇ ਮਨਾਉਣ ਲਈ “ਚੰਨ ਨੂੰ ਛੂਹਣ ਦੌਰਾਨ ਜੀਵਨ ਨੂੰ ਛੂਹਣਾ: ਇੰਡੀਆਜ਼ ਸਪੇਸ ਸਾਗਾ” ਵਿਸ਼ੇ ‘ਤੇ ਇੱਕ ਪ੍ਰਦਰਸ਼ਨੀ ਲਗਾਈ। 23 ਅਗਸਤ, 2024 ਨੂੰ ਰਾਸ਼ਟਰੀ ਪੁਲਾੜ ਦਿਵਸ ਦੇ ਮੌਕੇ ‘ਤੇ ਡਾ: ਰਜਨੀ ਅਤੇ ਪ੍ਰੋ: ਸੋਮੀਆ ਦੀ ਦੇਖ-ਰੇਖ ਹੇਠ ਵਿਦਿਆਰਥੀਆਂ ਦੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ | ਸਮਾਗਮ ਦੌਰਾਨ ਡਾ: ਗਾਂਧੀ ਨੇ ਪ੍ਰਸ਼ਨਾਵਲੀ ਰਾਹੀਂ ਵਿਦਿਆਰਥੀਆਂ ਦੇ ਗਿਆਨ ਦਾ ਨਿਰਣਾ ਕੀਤਾ ਅਤੇ ਉਨ੍ਹਾਂ ਨੂੰ ਅਜਿਹੇ ਸਮਾਗਮਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ।
ਕਾਜਲ ਨੇ ਪਹਿਲਾ ਇਨਾਮ ਜਿੱਤਿਆ ਜਦਕਿ ਦੂਜਾ ਸਥਾਨ ਰਮਨਦੀਪ ਅਤੇ ਨੀਤਿਕਾ ਨੇ ਅਤੇ ਮੋਨਿਕਾ ਅਤੇ ਜੈਸਮੀਨ ਤੀਜੇ ਸਥਾਨ ‘ਤੇ ਰਹੇ ਅਤੇ ਆਂਚਲ, ਜਗਜੀਤ, ਬ੍ਰਹਮਜੋਤ ਅਤੇ ਖੁਸ਼ਪ੍ਰੀਤ ਨੂੰ ਪ੍ਰਸ਼ੰਸਾ ਪੁਰਸਕਾਰ ਦਿੱਤੇ ਗਏ। ਮੁਕਾਬਲੇ ਦੀ ਜੱਜਮੈਂਟ ਵਿੱਚ ਡਾ: ਦਲਵੀਰ ਕੌਰ, ਡਾ: ਨੀਰਜ ਬਾਲਾ ਅਤੇ ਡਾ: ਜਸਨੀਤ ਕੌਰ ਸ਼ਾਮਲ ਸਨ। ਇਸ ਮੌਕੇ ਡਾ: ਵੰਦਨਾ ਗੁਪਤਾ, ਪ੍ਰੋ: ਮਨਦੀਪ ਕੌਰ ਅਤੇ ਡਾ: ਗੁਰਪ੍ਰੀਤ ਸਿੰਘ ਨੇ ਆਪਣੀ ਹਾਜ਼ਰੀ ਲਗਵਾਈ |