ਭਾਜਪਾ ਅਗਲੇ ਮਹੀਨੇ ਦੀ 2 ਤਰੀਕ ਤੋਂ ਮੈਂਬਰਸ਼ਿਪ ਮੁਹਿੰਮ ਸ਼ੁਰੂ ਕਰਨ ਜਾ ਰਹੀ ਹੈ। ਅੱਜ ਨਵੀਂ ਦਿੱਲੀ ਵਿੱਚ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ, ਬੀਜੇਪੀ ਦੇ ਜਨਰਲ ਸਕੱਤਰ ਵਿਨੋਦ ਤਾਵੜੇ ਨੇ ਕਿਹਾ ਏ ਕਿ ਸਾਰੇ ਮੌਜੂਦਾ ਮੈਂਬਰਾਂ ਨੂੰ ਆਪਣੀ ਮੈਂਬਰਸ਼ਿਪ ਰੀਨਿਊ ਕਰਨ ਦੀ ਲੋੜ ਹੋਵੇਗੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਗਲੇ ਮਹੀਨੇ ਦੀ 2 ਤਰੀਕ ਨੂੰ ਪਾਰਟੀ ਪ੍ਰਧਾਨ ਜੇਪੀ ਨੱਡਾ ਤੋਂ ਆਪਣੀ ਮੈਂਬਰਸ਼ਿਪ ਪ੍ਰਾਪਤ ਕਰਨਗੇ, ਜਿਸ ਤੋਂ ਬਾਅਦ ਦੇਸ਼ ਭਰ ਵਿੱਚ ਮੈਂਬਰਸ਼ਿਪ ਮੁਹਿੰਮ ਸ਼ੁਰੂ ਹੋ ਜਾਵੇਗੀ। ਸ੍ਰੀ ਤਾਵੜੇ ਨੇ ਦੱਸਿਆ ਕਿ ਭਾਜਪਾ ਦੇ ਸੰਵਿਧਾਨ ਅਨੁਸਾਰ ਮੈਂਬਰਸ਼ਿਪ ਮੁਹਿੰਮ ਹਰ ਪੰਜ ਤੋਂ ਛੇ ਸਾਲਾਂ ਬਾਅਦ ਨਵੇਂ ਸਿਰੇ ਤੋਂ ਚਲਾਈ ਜਾਂਦੀ ਏ। ਉਨ੍ਹਾਂ ਕਿਹਾ ਕਿ ਇਸ ਮੈਂਬਰਸ਼ਿਪ ਮੁਹਿੰਮ ਦਾ ਪਹਿਲਾ ਗੇੜ 25 ਸਤੰਬਰ ਨੂੰ ਖਤਮ ਹੋਵੇਗਾ।

Posted in
National
BJP ਅਗਲੇ ਮਹੀਨੇ ਕਰੇਗੀ ਆਪਣੀ ਮੈਂਬਰਸ਼ਿਪ ਮੁਹਿੰਮ ਸ਼ੁਰੂ
You May Also Like
More From Author

ਡੀ.ਪੀ.ਐਸ ਰਾਜਪੁਰਾ ਵਿੱਚ ਮਨਾਇਆ ਜਨਮ ਅਸ਼ਟਮੀ ਦਾ ਤਿਉਹਾਰ
