ਕੇਬਲ ਆਪਰੇਟਰ ਦੀ ਸ਼ਿਕਾਇਤ ‘ਤੇ ਫਾਸਟਵੇਅ ਦੇ ਡਾਇਰੈਕਟਰ ਸਮੇਤ 6 ਖਿਲਾਫ ਮਾਮਲਾ ਦਰਜ

ਪਟਿਆਲਾ, 15 ਨਵੰਬਰ 2023- ਕੇਬਲ ਆਪ੍ਰੇਟਰ ਦੀ ਸ਼ਿਕਾਇਤ ’ਤੇ ਫਾਸਟਵੇਅ ਦੇ ਡਾਇਰੈਕਟਰ ਸਮੇਤ ਛੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਥਾਣਾ ਸਦਰ ਪੁਲਿਸ ਨੇ ਅਮਨਦੀਪ ਕੰਬੋਜ ਦੀ ਸ਼ਿਕਾਇਤ ਦੇ ਆਧਾਰ ’ਤੇ ਵਿਕਾਸ ਪੁਰੀ, ਜੋਤੀ ਖਾਨ, ਬ੍ਰਾਂਚ ਮੈਨੇਜਰ ਜਗਦੀਪ ਸਿੰਘ, ਸ਼ਿਵਚਰਨ ਅਤੇ ਦਵਿੰਦਰ ਸਿੰਘ ਨੂੰ ਨਾਮਜ਼ਦ ਕੀਤਾ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਅਮਨਦੀਪ ਕੰਬੋਜ ਨੇ ਦੱਸਿਆ ਕਿ ਉਸਦਾ ਸਨੌਰ ਤੇ ਚੀਮਾ ਬਾਗ ਵਿਖੇ ਕੇਬਲ ਦਾ ਕੰਮ ਹੈ।

ਦੋਸ਼ ਹੈ ਕਿ ਵਿਕਾਸ ਪੁਰੀ, ਜੋਤੀ ਖਾਨ, ਬ੍ਰਾਂਚ ਮੈਨੇਜਰ ਜਗਦੀਪ ਸਿੰਘ, ਸ਼ਿਵਚਰਨ, ਦਵਿੰਦਰ ਸਿੰਘ ਅਤੇ ਦੋ ਤਿੰਨ ਅਣਪਛਾਤੇ ਵਿਅਕਤੀਆਂ ਨੇ ਚੀਮਾ ਬਾਗ ਵਿਖੇ ਉਸ ਦੇ ਨੈੱਟਵਰਕ ਦੀ ਕੇਬਲ ਕੱਟ ਦਿੱਤੀ ਅਤੇ ਚੀਮਾ ਬਾਗ ਵਿਖੇ ਦਫਤਰ ਤੋਂ 6-7 ਬਕਸੇ ਚੋਰੀ ਕਰ ਲਏ। ਅਮਨਦੀਪ ਅਨੁਸਾਰ ਉਸ ਨੇ ਆਪਣੇ ਸਾਥੀਆਂ ਮਨਜੀਤ ਅਤੇ ਅੰਮ੍ਰਿਤਪਾਲ ਸਿੰਘ ਨਾਲ ਮਿਲ ਕੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਦਵਿੰਦਰ ਅਤੇ ਸ਼ਿਵਚਰਨ ਨੇ ਲੜਾਈ ਕੀਤੀ ਅਤੇ ਸਾਰੇ ਮੌਕੇ ਤੋਂ ਫ਼ਰਾਰ ਹੋ ਗਏ।

More From Author

World Cup 2023 Semi Final: ਰੋਹਿਤ ਦੇ ਹੋਮ ਗਰਾਊਂਡ ‘ਤੇ ਭਾਰਤ ਦੇ ਹੱਥੋਂ ਨਿਕਲੇਗਾ ਸੈਮੀਫਾਈਨਲ ਮੈਚ ! ਸਾਹਮਣੇ ਆਏ ਵਾਨਖੇੜੇ ਦੇ ਡਰਾਉਣੇ ਅੰਕੜੇ

IND vs NZ Semifinal : ਸ਼ੁਭਮਨ ਗਿੱਲ ਨੇ 41 ਗੇਂਦਾਂ ’ਚ ਅਰਧ ਸੈਂਕੜਾ ਜੜਿਆ, ਭਾਰਤ ਦਾ ਸਕੋਰ 100 ਦੌੜਾਂ ਤੋਂ ਪਾਰ

Leave a Reply

Your email address will not be published. Required fields are marked *