ਸਮਾਣਾ ਦੇ ਨੌਜਵਾਨ ਦਾ ਕਤਲ ਕਰਕੇ ਲਾਸ਼ ਝਾੜੀਆਂ ‘ਚ ਸੁੱਟੀ ਸੀ, ਹਫ਼ਤੇ ਬਾਅਦ ਲਾਸ਼ ਬਰਾਮਦ

ਪਟਿਆਲਾ, 22 ਨਵੰਬਰ 2023 – ਸਮਾਣਾ ਦੇ ਰਹਿਣ ਵਾਲੇ ਇੱਕ ਨੋਜਵਾਨ ਦੀ ਲਾਸ਼ ਪਟਿਆਲਾ-ਸੰਗਰੂਰ ਰਾਜਪੁਰਾ ਬਾਈਪਾਸ ਤੋਂ ਬਰਾਮਦ ਹੋਈ ਹੈ। ਮ੍ਰਿਤਕ ਦੀ ਪਛਾਣ ਅਰਵਿੰਦਰ ਕੁਮਾਰ ਉਰਫ ਕਾਕਾ (26) ਵਜੋਂ ਹੋਈ ਹੈ। ਮ੍ਰਿਤਕ ਨੌਜਵਾਨ ਅਰਵਿੰਦਰ ਕੁਮਾਰ ਪਿਛਲੇ ਕਈ ਦਿਨਾਂ ਤੋਂ ਲਾਪਤਾ ਸੀ ਜਿਸਦੀ ਪਰਿਵਾਰ ਵੱਲੋਂ ਭਾਲ ਕੀਤੀ ਜਾ ਰਹੀ ਸੀ। ਪਰਿਵਾਰਿਕ ਮੈਂਬਰਾਂ ਨੇ ਸਮਾਣਾ ਪੁਲਿਸ ’ਤੇ ਇਲਜਾਮ ਲਗਾਇਆ ਹੈ ਕਿ ਉਹ ਕਈ ਦਿਨਾਂ ਤੋਂ ਥਾਂ ਥਾਂ ਧੱਕੇ ਖਾ ਰਹੇ ਸਨ ਅਤੇ ਉਨ੍ਹਾਂ ਵਲੋਂ ਖੁਦ ਲਾਸ਼ ਲੱਭੀ ਗਈ ਹੈ ਪ੍ਰੰਤੂ ਪੁਲਿਸ ਆਪਣਾ ਇਲਾਕਾ ਨਾ ਹੋਣ ਦਾ ਕਹਿ ਕੇ ਪੱਲਾ ਝਾੜ ਲੈਂਦੀ ਸੀ।

ਮ੍ਰਿਤਕ ਦੇ ਰਿਸ਼ਤੇਦਾਰ ਦਵਿੰਦਰਪਾਲ ਨੇ ਦੱਸਿਆ ਕਿ ਉਸਦੇ ਚਾਚੇ ਦਾ ਲੜਕਾ ਅਰਵਿੰਦਰ ਕੁਮਾਰ 14 ਨਵੰਬਰ ਨੂੰ ਉਨ੍ਹਾਂ ਦੇ ਮੁਹੱਲੇ ਦੇ ਡਰਾਈਵਰ ਗੁਰਪ੍ਰੀਤ ਸਿੰਘ ਨਾਲ ਗੱਡੀ ’ਤੇ ਗਿਆ ਸੀ ਅਤੇ ਜਦੋਂ ਉਹ ਵਾਪਸ ਘਰ ਨਹੀਂ ਆਇਆ ਤੇ ਉਸਦਾ ਅਤੇ ਡਰਾਈਵਰ ਦਾ ਫੋਨ ਵੀ ਬੰਦ ਆ ਰਿਹਾ ਸੀ ਤਾਂ ਉਨ੍ਹਾਂ ਵੱਲੋਂ ਉਸਦੀ ਭਾਲ ਕਰਨੀ ਸ਼ੁਰੂ ਕੀਤੀ ਤੇ ਉਨ੍ਹਾਂ ਵੱਲੋਂ ਗੱਡੀ ਦੇ ਮਾਲਕ ਨਾਲ ਸੰਪਰਕ ਕੀਤਾ ਤਾਂ ਗੱਡੀ ਦੇ ਮਾਲਕ ਨੇ ਦੱਸਿਆ ਕਿ ਉਸਦਾ ਡਰਾਈਵਰ ਕਹਿੰਦਾ ਹੈ ਕਿ ਉਨ੍ਹਾਂ ਨੂੰ ਕਿਸੇ ਨੇ ਬੰਧਕ ਬਣਾ ਲਿਆ ਸੀ ਅਤੇ ਅਰਵਿੰਦਰ ਕੁਮਾਰ ਨੂੰ ਗਲਾ ਘੋਟ ਕੇ ਮਾਰ ਦਿੱਤਾ ਹੈ। ਦਵਿੰਦਰਪਾਲ ਨੇ ਦੱਸਿਆ ਕਿ ਡਰਾਈਵਰ ਨੂੰ ਤਾੜਨਾ ਕਰਕੇ ਪੁੱਛਣ ’ਤੇ ਉਸਨੇ ਦੱਸਿਆ ਕਿ ਅਰਵਿੰਦਰ ਕੁਮਾਰ ਦੀ ਲਾਸ਼ ਬਾਈਪਾਸ ’ਤੇ ਸੁੱਟੀ ਗਈ ਹੈ। ਉਨ੍ਹਾਂ ਦੱਸਿਆ ਕਿ ਡਰਾਈਵਰ ਗੁਰਪ੍ਰੀਤ ਸਿੰਘ ਨੇ ਉਸਦੇ ਤਿੰਨ ਹੋਰ ਸਾਥੀਆਂ ਨਾਲ ਮਿਲ ਕੇ ਗਲਾਘੋਟ ਕੇ ਮਾਰਿਆ ਹੈ ਕਿਉਂਕਿ ਇਹ ਸਾਰੇ ਨਸੇੜੀ ਸਨ ਅਤੇ ਇਨ੍ਹਾਂ ਨੇ ਸਕਰੈਪ ਦੀ ਭਰੀ ਗੱਡੀ ਵੇਚਣ ਸੀ, ਜਿਸਦਾ ਅਰਵਿੰਦਰ ਕੁਮਾਰ ਵੱਲੋਂ ਵਿਰੋਧ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਬੜੀ ਮੁਸੱਕਤ ਨਾਲ ਲਾਸ਼ ਲੱਭੀ ਗਈ ਹੈ।

More From Author

ਹਰੀਸ਼ ਰਾਵਤ ਦੀ ਵਿਗੜੀ ਸਿਹਤ, ਡਾਕਟਰਾਂ ਦੀ ਨਿਗਰਾਨੀ ‘ਚ ਸਾਬਕਾ CM; ਹਾਦਸੇ ਤੋਂ ਬਾਅਦ ਆ ਰਹੀ ਸਮੱਸਿਆ

ਪੰਜਾਬ ਵਿੱਚ ਕੰਮ ਦੇ ਘੰਟੇ ਨਿਰਧਾਰਤ: ਮਾਲਕ 8 ਘੰਟਿਆਂ ਤੋਂ ਵੱਧ ਕੰਮ ਨਹੀਂ ਕਰਵਾ ਸਕਦੇ; ਸ਼ਿਕਾਇਤ ‘ਤੇ ਤੁਹਾਨੂੰ ਦੁੱਗਣੀ ਤਨਖਾਹ ਦੇਣੀ ਪਵੇਗੀ

Leave a Reply

Your email address will not be published. Required fields are marked *