ਤਾਰੀਖ 17 ਸਤੰਬਰ ਨੂੰ ਸੀ.ਬੀ.ਐਸ.ਈ. ਵੱਲੋਂ ਰਾਸ਼ਟਰੀ ਸਮੂਹਿਕ ਸ਼ੂਟਿੰਗ ਚੈਂਪਿਅਨਸ਼ਿਪ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਅੱਠਵੀਂ ਜਮਾਤ ਦੇ ਵਿਦਿਆਰਥੀ ਹਰਜੋਤ ਸਿੰਘ ਨੇ ਕਾਂਸੇ ਦਾ ਤਮਗਾ ਜਿੱਤ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਹਰਜੋਤ ਲਈ ਇਹ ਤਮਗਾ ਉਸਦੀ ਮਿਹਨਤ, ਆਤਮ-ਵਿਸ਼ਵਾਸ ਅਤੇ ਏਕਾਗ੍ਰਤਾ ਦਾ ਪ੍ਰਮਾਣ ਹੈ। ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਗੀਤਿਕਾ ਚੰਦਰਾ ਜੀ ਨੇ ਹਰਜੋਤ ਦੀ ਇਸ ਸਫਲਤਾ ‘ਤੇ ਉਸਨੂੰ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਪ੍ਰਤੀਯੋਗਿਤਾਵਾਂ ਵਿੱਚ ਅੱਗੇ ਰਹਿਣ ਦੀ ਪ੍ਰੇਰਣਾ ਦਿੱਤੀ। ਉਨ੍ਹਾਂ ਕਿਹਾ ਕਿ ਹਰਜੋਤ ਦੀ ਸਫਲਤਾ ਹੋਰ ਵਿਦਿਆਰਥੀਆਂ ਲਈ ਪਥ-ਪ੍ਰਦਰਸ਼ਕ ਬਣੇਗੀ। ਡੀ.ਪੀ.ਐਸ. ਰਾਜਪੁਰਾ ਨਾ ਸਿਰਫ਼ ਸਿੱਖਿਆ ਦੇ ਖੇਤਰ ਵਿੱਚ, ਬਲਕਿ ਖੇਡਾਂ ਨਾਲ ਸੰਬੰਧਿਤ ਸਭ ਕਿਰਿਆਵਾਂ ਵਿੱਚ ਵੀ ਬੱਚਿਆਂ ਨੂੰ ਨਵੇਂ -ਨਵੇਂ ਅਨੁਭਵ ਦਿਵਾਉਣ ਲਈ ਹਮੇਸ਼ਾਂ ਅੱਗੇ ਰਹਿੰਦਾ ਹੈ।

Posted in
Punjab
ਡੀ.ਪੀ.ਐਸ. ਰਾਜਪੁਰਾ ਦੇ ਹਰਜੋਤ ਨੂੰ ਕਾਂਸੇ ਦੇ ਤਮਗੇ ਨਾਲ ਸਨਮਾਨਿਤ ਕੀਤਾ ਗਿਆ। | DD Bharat
You May Also Like
More From Author

ਪੀਐਮਐਨ ਕਾਲਜ, ਰਾਜਪੁਰਾ ਵਿਖੇ ਓਜ਼ੋਨ ਦਿਵਸ ਮਨਾਇਆ ਗਿਆ | DD Bharat
