ਅੰਤਰ ਕਾਲਜ ਟੇਬਲ ਟੈਨਿਸ ਮੁਕਾਬਲਿਆਂ ‘ਚ ਮੇਜ਼ਬਾਨ ਪਟੇਲ ਕਾਲਜ ਦੀਆਂ ਕੁੜੀਆਂ ਨੇ ਜਿੱਤਿਆ ਕਾਂਸੀ ਦਾ ਤਮਗਾ | DD Bharat

ਰਾਜਪੁਰਾ (7 ਨਵੰਬਰ 2025) ਪਟੇਲ ਕਾਲਜ, ਰਾਜਪੁਰਾ ‘ਚ ਕਰਵਾਏ ਗਏ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਦੋ ਰੋਜ਼ਾ ਅੰਤਰ ਕਾਲਜ ਟੇਬਲ ਟੈਨਿਸ ਟੂਰਨਾਮੈਂਟ ਵਿੱਚ ਮੇਜ਼ਬਾਨ ਕਾਲਜ ਦੀਆਂ ਕੁੜੀਆਂ ਨੇ ਕਾਂਸੀ ਦਾ ਤਮਗਾ ਜਿੱਤਿਆ। ਇਨ੍ਹਾਂ ਮੁਕਾਬਲਿਆਂ ਨੂੰ ਕਰਵਾਉਣ ਪੰਜਾਬੀ ਯੂਨੀਵਰਸਿਟੀ ਅਬਜ਼ਰਵਰ (ਨਿਗਰਾਨ) ਵਜੋਂ ਡਾ. ਪ੍ਰਿੰਸ ਇੰਦਰ ਸਿੰਘ ਘੁੰਮਣ ਪੁੱਜੇ। ਇਨ੍ਹਾਂ ਮੁਕਾਬਲਿਆਂ ਨੂੰ ਸਫਲਤਾਪੂਰਬਕ ਢੰਗ ਨਾਲ ਕਰਵਾਉਣ ‘ਚ ਕਾਲਜ ਮੈਨੇਜਮੈਂਟ ਦੇ ਪ੍ਰਧਾਨ ਸ਼੍ਰੀ ਦੇਵਕੀ ਨੰਦਨ, ਵਾਇਸ ਪ੍ਰਧਾਨ ਸ਼੍ਰੀ ਹਰਪ੍ਰੀਤ ਸਿੰਘ ਦੂਆ, ਜਨਰਲ ਸਕੱਤਰ ਸ. ਅਮਨਜੋਤ ਸਿੰਘ,ਵਿੱਤ ਸਕੱਤਰ ਸ਼੍ਰੀ ਰਿਤੇਸ਼ ਬਾਂਸਲ ਤੇ ਸਕੱਤਰ ਸ਼੍ਰੀ ਵਿਜੇ ਆਰੀਆ ਦੀ ਸਰਪਰਸਤੀ ਅਤੇ ਕਾਲਜ ਦੇ ਪ੍ਰਿੰਸੀਪਲ ਡਾ. ਚੰਦਰ ਪ੍ਰਕਾਸ਼ ਗਾਂਧੀ ਦੀ ਅਗਵਾਈ ਹੇਠ ਕਾਲਜ ਦੇ ਖੇਡ ਵਿਭਾਗ ਵੱਲੋਂ ਮੁਖੀ ਡਾ. ਮਨਦੀਪ ਕੌਰ, ਪ੍ਰੋ. ਤਰਿਸ਼ਰਨਦੀਪ ਸਿੰਘ ਗਰੇਵਾਲ ਅਤੇ ਕੋਚ ਹਰਪ੍ਰੀਤ ਸਿੰਘ ਵੱਲੋਂ ਅਹਿਮ ਯੋਗਦਾਨ ਪਾਇਆ ਗਿਆ।
ਮੁੰਡਿਆਂ ਦੇ ਵਰਗ ‘ਚ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਨੇ ਪਹਿਲਾ, ਗੁਰੂ ਨਾਨਕ ਕਾਲਜ ਬੁਢਲਾਡਾ ਨੇ ਦੂਜਾ ਅਤੇ ਮਾਤਾ ਗੁਜਰੀ ਕਾਲਜ ਫ਼ਤਹਿਗੜ੍ਹ ਸਾਹਿਬ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਜਦਕਿ ਕੁੜੀਆਂ ਦੇ ਵਰਗ ਵਿੱਚ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਨੇ ਪਹਿਲਾ, ਬਾਬਾ ਫਰੀਦ ਕਾਲਜ, ਦਿਓਣ, ਬਠਿੰਡਾ ਨੇ ਦੂਜਾ ਅਤੇ ਮੇਜ਼ਬਾਨ ਪਟੇਲ ਕਾਲਜ, ਰਾਜਪੁਰਾ ਨੇ ਤੀਜਾ ਸਥਾਨ ਹਾਸਿਲ ਕੀਤਾ। 
ਇਸ ਮੌਕੇ ਜੇਤੂਆਂ ਨੂੰ ਇਨਾਮਾਂ ਦੀ ਵੰਡ ਕਾਲਜ ਬਰਸਰ ਪ੍ਰੋ. ਵੰਦਨਾ ਗੁਪਤਾ (ਗਣਿਤ ਵਿਭਾਗ), ਖੇਡ ਵਿਭਾਗ ਦੇ ਮੁਖੀ ਡਾ. ਮਨਦੀਪ ਕੌਰ, ਖੇਡ ਵਿਭਾਗ ਦੇ ਪ੍ਰੋ. ਤਰਿਸ਼ਰਨਦੀਪ ਸਿੰਘ ਗਰੇਵਾਲ, ਕੋਚ ਹਰਪ੍ਰੀਤ ਸਿੰਘ, ਪ੍ਰੋ. ਸੰਦੀਪ ਸਿੰਘ (ਸੰਗੀਤ ਵਿਭਾਗ), ਪ੍ਰੋ.ਸਤਵਿੰਦਰ ਕੌਰ (ਪੰਜਾਬੀ ਵਿਭਾਗ) ਆਦਿ ਵੱਲੋਂ ਨਿਭਾਈ ਗਈ। ਯੂਨੀਵਰਸਿਟੀ ਅਬਜ਼ਰਵਰ ਡਾ. ਘੁੰਮਣ ਅਨੁਸਾਰ ਇਸ ਟੂਰਨਾਮੈਂਟ ਦੌਰਾਨ ਅੰਤਰ ‘ਵਰਸਿਟੀ ਮੁਕਾਬਲਿਆਂ ਲਈ ਚੋਣ ਮੁਕਾਬਲੇ ਕਰਵਾਏ ਗਏ, ਜਿਸ ਵਿੱਚ 5 ਖਿਡਾਰੀਆਂ ਦੀ ਚੋਣ (ਮੁੰਡੇ ਅਤੇ ਕੁੜੀਆਂ) ਕੀਤੀ ਗਈ। ਜੋ ਕਿ ਇਸ ਸਾਲ ਦਸੰਬਰ ‘ਚ ਹੋਣ ਵਾਲੇ ਅੰਤਰ ‘ਵਰਸਿਟੀ ਮੁਕਾਬਲੇ ਵਿੱਚ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੀ ਨੁਮਾਇੰਦਗੀ ਕਰਨਗੇ। ਇਸ ਮੌਕੇ ਮੋਦੀ ਕਾਲਜ ਤੋਂ ਡਾ. ਨਿਸ਼ਾਨ ਸਿੰਘ ਤੋਂ ਇਲਾਵਾ ਕਈ ਟੀਮ ਇੰਚਾਰਜ ਸਾਹਿਬਾਨ ਹਾਜ਼ਰ ਰਹੇ।

More From Author

ਐਨ.ਐਸ.ਐਸ. ਵਿਭਾਗ ਵਲੋਂ ਮਨਾਈ ਗਈ ਸਰਦਾਰ ਵੱਲਭਭਾਈ ਪਟੇਲ ਦੀ 150ਵੀਂ ਜਨਮ ਵਰ੍ਹੇਗੰਢ | DD Bharat

ਪਟੇਲ ਕਾਲਜ ਦੇ ਖੇਡ ਵਿਭਾਗ ਵੱਲੋਂ ਗੱਤਕੇ ਵਿੱਚ ਪ੍ਰਾਪਤ ਕੀਤਾ ਗਿਆ ਤੀਜਾ ਸਥਾਨ | DD Bharat

Leave a Reply

Your email address will not be published. Required fields are marked *