ਫਿਲਪੀਨਜ਼ ’ਚ ਰੋਜ਼ੀ ਰੋਟੀ ਕਮਾਉਣ ਗਏ ਨੌਜਵਾਨ ਦੀ ਮੌਤ, ਦੇਹ ਲਿਆਉਣ ਲਈ ਪਿਤਾ ਨੇ CM ਮਾਨ ਨੂੰ ਲਿਖਿਆ ਪੱਤਰ

ਮਾਨਸਾ, 23 ਨਵੰਬਰ 2023 – ਫਿਲਪੀਨਜ਼ ਦੇ ਮਨੀਲਾ ‘ਚ ਰੋਜ਼ੀ ਰੋਟੀ ਕਮਾਉਣ ਗਏ ਜ਼ਿਲ੍ਹਾ ਮਾਨਸਾ ਦੇ ਪਿੰਡ ਕਲੈਹਰੀ ਦੇ ਨੌਜਵਾਨ ਦੀ ਮੌਤ ਹੋ ਗਈ ਹੈ। ਮ੍ਰਿਤਕ ਨੌਜਵਾਨ ਦੇ ਪਿਤਾ ਨੇ ਉਸ ਦੀ ਦੇਹ ਨੂੰ ਭਾਰਤ ਮੰਗਵਾਉਣ ਲਈ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੂੰ ਪੱਤਰ ਲਿਖਿਆ ਹੈ ਤੇ ਮਦਦ ਦੀ ਗੁਹਾਰ ਲਗਾਈ ਹੈ। ਉਧਰ ਇਸ ਮੰਦਭਾਗੀ ਘਟਨਾ ਦੀ ਖ਼ਬਰ ਮਿਲਣ ’ਤੇ ਪਿੰਡ ’ਚ ਸੋਗ ਦੀ ਲਹਿਰ ਦੌੜ ਗਈ ਹੈ।

ਮ੍ਰਿਤਕ ਕਰਮਜੀਤ ਸਿੰਘ ਦੇ ਪਿਤਾ ਆਤਮਾ ਸਿੰਘ ਨੇ ਮੁੱਖ ਮੰਤਰੀ ਪੰਜਾਬ ਨੂੰ ਲਿਖੇ ਪੱਤਰ ’ਚ ਕਿਹਾ ਹੈ ਕਿ ਉਸ ਦਾ ਪੁੱਤਰ ਕਰਮਜੀਤ ਸਿੰਘ ਰੋਜ਼ੀ ਰੋਟੀ ਕਮਾਉਣ ਲਈ ਮਨੀਲਾ (ਫਿਲਪੀਨਜ਼) ਗਿਆ ਸੀ। 22 ਨਵੰਬਰ 2023 ਨੂੰ ਉਸ ਦੇ ਲੜਕੇ ਕਰਮਜੀਤ ਸਿੰਘ ਦੀ ਗੁਰਦਿਆਂ ਦੀ ਇਨਫ਼ੈਕਸ਼ਨ ਕਾਰਨ ਅਚਾਨਕ ਮੌਤ ਹੋ ਗਈ, ਜਿਸ ਦੀ ਮ੍ਰਿਤਕ ਦੇਹ ਉਥੇ ਹੀ ਹੈ। ਸਾਰਾ ਪਰਿਵਾਰ ਡੂੰਘੇ ਸਦਮੇ ’ਚ ਹੈ। ਕ੍ਰਿਪਾ ਕਰਕੇ ਮਦਦ ਕੀਤੀ ਜਾਵੇ ਅਤੇ ਮੇਰੇ ਲੜਕੇ ਕਰਮਜੀਤ ਸਿੰਘ ਦੀ ਦੇਹ ਪੰਜਾਬ ਮੰਗਵਾਈ ਜਾਵੇ ਤਾਂ ਜੋ ਅੰਤਿਮ ਰਸਮਾਂ ਨੂੰ ਪਰਿਵਾਰ ਵੱਲੋਂ ਪੂਰਾ ਕੀਤਾ ਜਾ ਸਕੇ।

More From Author

ਕਿਸਾਨਾਂ ਦਾ ਧਰਨਾ ਤੀਜੇ ਦਿਨ ਵੀ ਜਾਰੀ, ਫਗਵਾੜਾ ਨੇੜੇ ਅੰਮ੍ਰਿਤਸਰ ਸ਼ਤਾਬਦੀ ਰੋਕੀ, ਪਟੜੀਆਂ ‘ਤੇ ਬੈਠੇ ਕਿਸਾਨ

ਗਰਦਨ-ਕੰਨ ‘ਤੇ ਤਾਬੜਤੋੜ 60 ਵਾਰ: ਵਾਲ ਫੜ੍ਹ ਕੇ ਲਾਸ਼ ਨੂੰ ਘਸੀਟਿਆ… ਫਿਰ ਉੱਥੇ ਹੀ ਨੱਚਣ ਲੱਗਾ, VIDEO ‘ਚ ਦੇਖਿਆ ਦਿਲ ਦਹਿਲਾ ਦੇਣ ਵਾਲਾ ਕਤਲ

Leave a Reply

Your email address will not be published. Required fields are marked *