ਕੇਰਲ, 23 ਨਵੰਬਰ 2023 – ਸੁਪਰੀਮ ਕੋਰਟ ਦੀ ਪਹਿਲੀ ਮਹਿਲਾ ਜੱਜ ਅਤੇ ਤਾਮਿਲਨਾਡੂ ਦੀ ਸਾਬਕਾ ਰਾਜਪਾਲ ਜਸਟਿਸ ਫਾਤਿਮਾ ਬੀਵੀ ਦਾ ਵੀਰਵਾਰ ਨੂੰ ਇੱਕ ਨਿੱਜੀ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਫਾਤਿਮਾ ਬੀਵੀ 96 ਸਾਲ ਦੇ ਸਨ।
ਉਨ੍ਹਾਂ ਦੇ ਦੇਹਾਂਤ ‘ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਰਾਜ ਦੀ ਸਿਹਤ ਮੰਤਰੀ ਵੀਨਾ ਜਾਰਜ ਨੇ ਕਿਹਾ ਕਿ ਜਸਟਿਸ ਫਾਤਿਮਾ ਦਾ ਦੇਹਾਂਤ ਬਹੁਤ ਦੁਖਦਾਈ ਹੈ।
ਜਸਟਿਸ ਫਾਤਿਮਾ ਨੇ ਹਰ ਪਾਸੇ ਆਪਣੀ ਛਾਪ ਛੱਡੀ
ਮੰਤਰੀ ਵੀਨਾ ਨੇ ਕਿਹਾ ਕਿ ਜਸਟਿਸ ਫਾਤਿਮਾ ਨੇ ਸੁਪਰੀਮ ਕੋਰਟ ਦੀ ਪਹਿਲੀ ਮਹਿਲਾ ਜੱਜ ਅਤੇ ਤਾਮਿਲਨਾਡੂ ਦੀ ਰਾਜਪਾਲ ਵਜੋਂ ਆਪਣੀ ਛਾਪ ਛੱਡੀ ਹੈ। ਜਾਰਜ ਨੇ ਇੱਕ ਬਿਆਨ ਵਿੱਚ ਕਿਹਾ ਕਿ ਉਹ ਇੱਕ ਬਹਾਦਰ ਔਰਤ ਸੀ ਜਿਸ ਨੇ ਕਈ ਰਿਕਾਰਡ ਆਪਣੇ ਨਾਂ ਕੀਤੇ। ਉਹ ਇੱਕ ਅਜਿਹੀ ਸ਼ਖਸੀਅਤ ਸੀ ਜਿਨ੍ਹਾ ਨੇ ਆਪਣੇ ਜੀਵਨ ਰਾਹੀਂ ਦਿਖਾਇਆ ਕਿ ਇੱਛਾ ਸ਼ਕਤੀ ਤੇ ਉਦੇਸ਼ ਦੀ ਭਾਵਨਾ ਨਾਲ ਕਿਸੇ ਵੀ ਮੁਸੀਬਤ ਨੂੰ ਦੂਰ ਕੀਤਾ ਜਾ ਸਕਦਾ ਹੈ।