Aadhaar Card Update: ਆਧਾਰ ਕਾਰਡ ਆਈਡੀ-ਪਰੂਫ਼ ਵਜੋਂ ਕੰਮ ਕਰਦਾ ਹੈ। ਇਸ ਦੀ ਪਛਾਣ ਦੇ ਸਾਧਨ ਵਜੋਂ ਨਿੱਜੀ ਤੇ ਸਰਕਾਰੀ ਉਦੇਸ਼ਾਂ ਲਈ ਇਸਦੀ ਵਰਤੋਂ ਕਰਦੇ ਹਨ। ਹਾਲਾਂਕਿ, ਕਈ ਵਾਰ ਸਾਨੂੰ ਆਧਾਰ ‘ਚ ਦਿੱਤੀ ਗਈ ਜਾਣਕਾਰੀ ਨੂੰ ਅਪਡੇਟ ਕਰਨਾ ਪੈਂਦਾ ਹੈ। ਇਸ ਜਾਣਕਾਰੀ ਨੂੰ ਬਦਲਣ ਦੀ ਇਕ ਲਿਮਟ ਹੈ। ਆਓ, ਤੁਹਾਨੂੰ ਦੱਸੀਏ ਕਿ ਤੁਸੀਂ ਕਿਹੜੀ ਜਾਣਕਾਰੀ ਨੂੰ ਕਿੰਨੀ ਵਾਰ ਬਦਲ ਸਕਦੇ ਹੋ।
ਇਕ ਵਾਰ ਹੁੰਦੈ ਬਦਲਾਅ
ਤੁਸੀਂ ਆਧਾਰ ਕਾਰਡ ‘ਤੇ ਸਿਰਫ ਇਕ ਵਾਰ ਲਿੰਗ ਤੇ ਜਨਮ ਤਰੀਕ ਬਦਲ ਸਕਦੇ ਹੋ, ਉੱਥੇ ਹੀ ਨਾਮ ਸਿਰਫ ਦੋ ਵਾਰ ਬਦਲਿਆ ਜਾ ਸਕਦਾ ਹੈ। ਤੁਸੀਂ ਆਧਾਰ ਕਾਰਡ ‘ਚ ਆਪਣਾ ਰਿਹਾਇਸ਼ੀ ਪਤਾ ਬਦਲ ਸਕਦੇ ਹੋ। ਆਪਣੇ ਘਰ ਦਾ ਪਤਾ ਬਦਲਣ ਲਈ ਤੁਹਾਨੂੰ ਪਾਸਪੋਰਟ, ਰਾਸ਼ਨ ਕਾਰਡ ਜਾਂ ਕੋਈ ਹੋਰ ਪਤੇ ਦਾ ਸਬੂਤ ਦੇਣਾ ਹੋਵੇਗਾ। ਤੁਸੀਂ ਇਸ ਸਾਰੀ ਜਾਣਕਾਰੀ ਨੂੰ ਆਨਲਾਈਨ ਵੀ ਅਪਡੇਟ ਕਰ ਸਕਦੇ ਹੋ।
ਤਿੰਨ ਵਾਰ ਬਦਲੀ ਜਾ ਸਕਦੀ ਹੈ ਇਹ ਜਾਣਕਾਰੀ
ਜੇਕਰ ਤੁਸੀਂ ਤੀਜੀ ਵਾਰ ਆਪਣਾ ਨਾਮ ਬਦਲਦੇ ਹੋ ਤਾਂ ਤੁਹਾਨੂੰ ਇਸਦੇ ਲਈ ਆਧਾਰ ਕੇਂਦਰ ਜਾਣਾ ਹੋਵੇਗਾ। ਕਈ ਵਾਰ ਆਪਣਾ ਨਾਮ ਅਪਡੇਟ ਕਰਨ ਲਈ ਤੁਹਾਨੂੰ UIDAI ਦੇ ਖੇਤਰੀ ਦਫਤਰ ਜਾ ਕੇ ਇਜਾਜ਼ਤ ਲੈਣੀ ਪਵੇਗੀ।
ਆਧਾਰ ਕਾਰਡ ਬਹੁਤ ਮਹੱਤਵਪੂਰਨ ਦਸਤਾਵੇਜ਼ ਹੈ। ਤੁਹਾਨੂੰ ਆਪਣੇ ਆਧਾਰ ਕਾਰਡ ਦੀ ਜਾਣਕਾਰੀ ਕਿਸੇ ਅਣਜਾਣ ਵਿਅਕਤੀ ਨੂੰ ਨਹੀਂ ਦੇਣੀ ਚਾਹੀਦੀ। ਇਸ ਤੋਂ ਇਲਾਵਾ ਤੁਹਾਨੂੰ ਸਾਵਧਾਨ ਰਹਿਣਾ ਚਾਹੀਦਾ ਹੈ। ਅੱਜਕੱਲ੍ਹ ਆਧਾਰ ਕਾਰਡ ਰਾਹੀਂ ਕਈ ਤਰ੍ਹਾਂ ਦੀਆਂ ਧੋਖਾਧੜੀਆਂ ਹੁੰਦੀਆਂ ਹਨ। ਇਨ੍ਹਾਂ ਧੋਖਾਧੜੀ ਤੋਂ ਬਚਣ ਲਈ ਤੁਹਾਨੂੰ ਕਦੇ ਵੀ ਆਪਣੀ ਆਧਾਰ ਦੀ ਜਾਣਕਾਰੀ ਕਿਸੇ ਨੂੰ ਨਹੀਂ ਦੇਣੀ ਚਾਹੀਦੀ। ਇਸ ਤੋਂ ਇਲਾਵਾ ਕਿਸੇ ਵੀ ਅਣਜਾਣ ਵਿਅਕਤੀ ਨੂੰ ਆਪਣੇ ਮੋਬਾਈਲ ‘ਤੇ ਪ੍ਰਾਪਤ ਆਧਾਰ OTP ਨਾ ਭੇਜੋ। ਜੇਕਰ ਤੁਸੀਂ ਅਜਿਹਾ ਕਰਦੇ ਹੋ ਤਾਂ ਤੁਹਾਡੇ ਨਾਲ ਧੋਖਾ ਹੋ ਸਕਦਾ ਹੈ।