ਵਿਧਾਇਕਾ ਮੈਡਮ ਨੀਨਾ ਮਿੱਤਲ ਦੇ ਪਤੀ ਅਜੈ ਮਿੱਤਲ ਦੇ ਹੋਇਆ ਭਰਵਾ ਸਵਾਗਤ।
ਰਾਜਪੁਰਾ,5 ਦਸੰਬਰ():ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ‘ਚ ਰਾਜ ਸਰਕਾਰ ਸੂਬੇ ਵਿੱਚ ਵਿਕਾਸ ਦੇ ਏਜੰਡੇ ‘ਤੇ ਗੰਭੀਰਤਾ ਨਾਲ ਕੰਮ ਕਰ ਰਹੀ ਹੈ।ਜਿਸ ਤਹਿਤ ਅਵਾਮ ਨੂੰ ਸਮਾਬੰਦ ਬੁਨਿਆਦੀ ਸਹੂਲਤ ਮੁਹੱਈਆ ਕਰਵਾਉਣ ਤਹੱਈਆ ਕੀਤਾ ਹੈ।ਉਪਰੋਕਤ ਵਿਚਾਰਾ ਦਾ ਪ੍ਰਗਟਾਵਾ ਹਲਕਾ ਰਾਜਪੁਰਾ ਵਿਧਾਇਕ ਮੈਡਮ ਨੀਨਾ ਮਿੱਤਲ ਦੇ ਪਤੀ ਸ੍ਰੀ ਅਜੈ ਮਿੱਤਲ ਵੱਲੋ ਸ਼ਾਮ ਪੈਲਸ ਦੇ ਸਹਾਮਣੇ ਮੁੰਗਫਲੀ ਵਾਲੀ ਗਲੀ ਵਾਰਡ ਨੰਬਰ 16 ਵਿਚ ਵਾਰਡ ਇੰਚਾਰਜ ਅਤੇ ਐਮ.ਐਲ.ਏ ਕੋਆਰਡੀਨੇਟਰ ਸ੍ਰ ਦਵਿੰਦਰ ਸਿੰਘ ਕੱਕੜ ਦੇ ਸਹਿਯੋਗ ਨਾਲ ਸ੍ਰੀ ਅਮਰ ਨਾਥ ਮੰਦਿਰ ਕਮੇਟੀ ਦੀਆ ਪ੍ਰਬੰਧਕ ਬੀਬੀਆ ਵੱਲੋ ਇੰਟਰਲਾਕ ਟਾਇਲਾ ਲਾਉਣ ਦੀ ਸ਼ੁਰੂਆਤ ਕਰਨ ਉਪਰੰਤ ਗੱਲਬਾਤ ਦੌਰਾਨ ਕੀਤਾ।ਇਸ ਮੌਕੇ ਸ੍ਰੀ ਅਜੈ ਮਿੱਤਲ ਨੇ ਕਿਹਾ ਅਗਲੇ ਕੁੱਝ ਮਹੀਨਿਆ ਦੌਰਾਨ ਹਲਕਾ ਰਾਜਪੁਰਾ ਦੇ ਵਿਕਾਸ ਕਾਰਜਾ ਬਹੁਤਾਤ ਕੰਮਾ ਨੂੰ ਨੇਪਰੇ ਚਾੜ੍ਹ ਲਿਆ ਜਾਵੇਗਾ ਜਦ ਨਵੇ ਵਿਕਾਸ ਕਾਰਜਾ ਦਾ ਸਿਲਸਿਲਾ ਲਗਾਤਾਰ ਸਮਾਬੰਦ ਜਾਰੀ ਰਹੇਗਾ।ਉਨ੍ਹਾ ਕਿ ਮੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਸਿੰਘ ਮਾਨ ਦੇ ਸੂਬੇ ਦੀ ਬਿਹਤਰੀ ਲਈ ਕੀਤੇ ਜਾ ਕਾਰਜਾ ਤੋ ਪ੍ਰਭਾਵਿਤ ਹੋ ਕੇ ਲੋਕ ਆਮ ਆਦਮੀ ਪਾਰਟੀ ਨਾਲ ਜੁੜ ਰਹੇ।ਇਸ ਮੌਕੇ ਐਮ.ਐਲ.ਏ ਕੋਆਰਡੀਨੇਟਰ ਰੀਤੇਸ਼ ਬਾਸਲ,ਯੂਥ ਵਿੰਗ ਸ਼ਹਿਰੀ ਪ੍ਰਧਾਨ ਰਾਜੇਸ਼ ਬੋਵਾ,ਸੀਨੀਅਰ ਯੂਥ ਆਗੂ ਮਨਦੀਪ ਸਰਾਓ,ਯੂਥ ਆਗੂ ਨਿਤਿਨ ਪਹੁੰਜਾ,ਬਲਾਕ ਪ੍ਰਧਾਨ ਜਗਦੀਪ ਅਲੂਣਾ,ਰੋਮਾ ਗਿੱਲ, ਗੁਰਵਿੰਦਰ ਸਿੰਘ ਅਜੀਤ ਨਗਰ,ਲਾਭ ਸਿੰਘ ਧਿਮਾਨ,ਸੰਜੇ ਗੋਇਲ,ਗੁਰਜੀਤ ਸਿੰਘ ਢਿਡਸਾ,ਡਾ ਲਖਵਿੰਦਰ ਸਿੰਘ,ਗੁਰਸ਼ਰਨ ਸਿੰਘ ਵਿੱਰਕ ,ਮਾਨ ਸਿੰਘ, ਜੰਗ ਬਹਾਦਰ ਸਿੰਘ, ਅਮਰੀਕ ਸਿੰਘ, ਰੁਪਿੰਦਰ ਸਿੰਘ, ਬਾਬਾ ਗੁਰਦੀਪ ਸਿੰਘ, ਹੈਰੀ ਮੋਟਰਜ, ਅਸ਼ਵਨੀ ਸ਼ਰਮਾ,ਜੀਏ ਲਾਲ,ਬੱਬੂ ਗਿੱਲ,ਪ੍ਰਵੀਨ,ਬੰਟੀ ਰੁਮਣਾ,ਬਾਲ ਚੰਦ,ਲਾਲ ਚੰਦ, ਬਲਜਿੰਦਰ ਸਿੰਘ,ਸੋਹਣ ਸਿੰਘ, ਬਸੰਤ ਸਿੰਘ, ਮਲਕੀਤ ਸਿੰਘ, ਸੁਰਜਨ ਸਿੰਘ ਟੀਨੂ,ਦਾਰਾ ਸਿੰਘ, ਹਰਜੀਤ ਸਿੰਘ ਸ਼ੰਕਰਪੁਰ, ਮਾਸਟਰ ਪ੍ਰਕਾਸ਼ ਸਿੰਘ,ਕਾਕਾ ਸਿੰਘ,ਸੁਰਜੀਤ ਸਿੰਘ ਸਮੇਤ ਵਾਰਡ ਨੰਬਰ 16 ਦੇ ਵਾਸੀ ਅਤੇ ਬੀਬੀਆ ਵੱਡੀ ਗਿਣਤੀ ਵਿਚ ਮੌਜੂਦ ਸਨ।
ਸ੍ਰੀ ਅਮਰ ਨਾਥ ਮੰਦਿਰ ਕਮੇਟੀ ਦੀਆ ਪ੍ਰਬੰਧਕ ਬੀਬੀਆ ਨੇ ਇੰਟਰਲਾਕ ਟਾਇਲਾ ਲਾਉਣ ਦੀ ਕੀਤੀ ਸ਼ੁਰੂਆਤ ਕਰਨ ਮੌਕੇ ਅਜੈ ਮਿੱਤਲ ਅਤੇ ਵਾਰਡ ਵਾਸੀ।