ਫਾਜ਼ਿਲਕਾ, 03 ਨਵੰਬਰ 2023 – ਫਾਜ਼ਿਲਕਾ ਪੁਲਿਸ ਵੱਲੋਂ ਦੇਸ਼ ਵਿਰੋਧੀ ਮਾੜੇ ਅਨਸਰਾਂ ਖਿਲਾਫ ਚਲਾਈ ਮੁਹਿੰਮ ਤਹਿਤ ਡੀਐੱਸਪੀ ਅਰੁਣ ਮੁੰਡਨ ਅਬੋਹਰ ਦੀ ਅਗਵਾਈ ਹੇਠ ਇੰਸਪੈਕਟਰ ਪਰਮਜੀਤ ਕੁਮਾਰ ਮੁੱਖ ਅਫਸਰ ਥਾਣਾ ਖੂਈਆਂ ਸਰਵਰ ਵੱਲੋਂ ਬੱਬਰ ਖਾਲਸਾ ਇੰਟਰਨੈਸ਼ਨਲ ਨਾਲ ਸਬੰਧਤ ਅੱਤਵਾਦੀ ਗਿਰੋਹ ਨੂੰ ਟਰੇਸ ਕਰਨ ਵਿੱਚ ਅਹਿਮ ਸਫਲਤਾ ਹਾਸਲ ਕੀਤੀ ਗਈ ਹੈ। ਇਹ ਜਾਣਕਾਰੀ ਸੀਨੀਅਰ ਪੁਲਿਸ ਕਪਤਾਨ ਫਾਜ਼ਿਲਕਾ ਮਨਜੀਤ ਸਿੰਘ ਢੇਸੀ ਨੇ ਸੱਦੀ ਪ੍ਰੈੱਸ ਫਾਨਫਰੰਸ ’ਚ ਦਿੱਤੀ।
ਉਨ੍ਹਾਂ ਦੱਸਿਆ ਕਿ 10 ਸਤੰਬਰ 2023 ਨੂੰ ਇੰਸਪੈਕਟਰ ਪਰਮਜੀਤ ਕੁਮਾਰ ਮੁੱਖ ਅਫਸਰ ਥਾਣਾ ਖੂਈਆਂ ਸਰਵਰ ਸਮੇਤ ਸਾਥੀ ਕਰਮਚਾਰੀਆ ਵੱਲੋ ਇੰਟਰ ਸਟੇਟ ਨਾਕਾਬੰਦੀ ਗੁੰਮਜਾਲ ਬੈਰੀਅਰ ਪਰ ਚੈਕਿੰਗ ਦੌਰਾਨ ਦੋ ਨੌਜਵਾਨ ਸ਼ਰਨਜੀਤ ਸਿੰਘ ਪੁੱਤਰ ਸਰੂਪ ਸਿੰਘ ਵਾਸੀ ਮਾਨ ਥਾਣਾ ਡੇਰਾ ਬਾਬਾ ਨਾਨਕ ਜਿਲ੍ਹਾ ਗੁਰਦਾਸਪੁਰ ਤੇ ਵਿਲੀਅਮ ਮਸੀਹ ਉਰਫ ਗੋਲੀ ਪੁੱਤਰ ਕਸ਼ਮੀਰ ਮਸੀਹ ਪੁੱਤਰ ਸਰਦਾਰ ਮਸੀਹ ਵਾਸੀ ਧਰਮਕੋਟ ਪੱਤਣ, ਥਾਣਾ ਡੇਰਾ ਬਾਬਾ ਨਾਨਕ ਜਿਲ੍ਹਾ ਗੁਰਦਾਸਪੁਰ ਨੂੰ ਕਾਬੂ ਕਰਕੇ ਉਨ੍ਹਾ ਪਾਸੋ 2 ਪਿਸਟਲ, 3 ਮੈਗਜੀਨ ਅਤੇ 20 ਜਿੰਦਾ ਕਾਰਤੂਸ ਬਰਾਮਦ ਕੀਤੇ। ਜਿਨ੍ਹਾਂ ’ਤੇ ਮੁੱਕਦਮਾ ਨੰਬਰ-120 ਮਿਤੀ 10-09-2023 ਅ/ਧ 25/54/59 ਆਰਮ ਐਕਟ ਥਾਣਾ ਖੂਈਆ ਸਰਵਰ ਦਰਜ ਰਜਿਸਟਰ ਕੀਤਾ ਗਿਆ।
ਫੜੇ ਗਏ ਮੁਲਜਮਾਂ ਦਾ ਰਿਮਾਂਡ ਹਾਸਲ ਕਰਨ ਤੋਂ ਬਾਅਦ ਪੁੱਛਗਿੱਛ ਤੋ ਦੋਸ਼ੀ ਸਹਿਜ ਪ੍ਰੀਤ ਸਿੰਘ ਉਰਫ ਨਿਰਵੈਰ ਸਿੰਘ ਉਰਫ ਸੰਨੀ ਪੁੱਤਰ ਮੱਖਣ ਸਿੰਘ ਵਾਸੀ ਕੋਠਾ ਥਾਣਾ ਡੇਰਾ ਬਾਬਾ ਨਾਨਕ ਜਿਲ੍ਹਾ ਗੁਰਦਾਸ ਪੁਰ ਅਤੇ ਕੈਲਾਸ਼ ਖਿਚਣ ਪੁੱਤਰ ਜਗਦੀਸ ਖਿਚਣ ਵਾਸੀ ਸ਼ਹੀਦ ਬੀਰਬਲ ਖਿਚਣ ਢਾਣੀ ਤਹਿਸੀਲ ਫਲੋਦੀ ਜਿਲ੍ਹਾ ਜੋਧਪੁਰ ਨੂੰ ਨਾਮਜਦ ਦੋਸ਼ੀ ਕੀਤਾ ਗਿਆ। ਮਿਤੀ 27 ਸਤੰਬਰ 2023 ਨੂੰ ਦੋਸ਼ੀ ਸਹਿਜਪ੍ਰੀਤ ਨੂੰ ਫਾਜਿਲਕਾ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ। ਜਿਸ ਪਾਸੋ 3 ਪਿਸਟਲ, 6 ਮੈਗਜੀਨ ਅਤੇ 3 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ। ਸਹਿਜਪ੍ਰੀਤ ਨੇ ਆਪਣੀ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਬੱਬਰ ਖਾਲਸਾ ਇੰਟਰਨੈਸ਼ਨਲ ਨਾਲ ਕੰਮ ਕਰਦਾ ਹੈ। ਜਿਸ ਦਾ ਮੁਖੀ ਹਰਿੰਦਰ ਸਿੰਘ ਉਰਫ ਰਿੰਦਾਂ ਪੁੱਤਰ ਚਰਨ ਸਿੰਘ ਵਾਸੀ ਨਾਂਦੇੜ, ਮਹਾਰਾਸ਼ਟਰ, ਜੋ ਇਸ ਸਮੇਂ ਪਾਕਿਸਤਾਨ ਵਿੱਚ ਰਹਿੰਦਾ ਹੈ। ਇਸ ਦੇ ਨਾਲ ਹਰਪ੍ਰੀਤ ਸਿੰਘ ਉਰਫ ਹੈਪੀ ਪਾਸ਼ੀਆ ਵਾਸੀ ਪਿੰਡ ਪਾਸ਼ੀਆਨਾ ਥਾਣਾ ਰਾਮਦਾਸ ਜਿਲ੍ਹਾ ਅਮ੍ਰਿਤਸਰ ਸਾਹਿਬ (ਹੁਣ ਅਮਰੀਕਾ), ਨਿਸ਼ਾਨ ਸਿੰਘ ਵਾਸੀ ਪਿੰਡ ਜੋੜੀਆ ਥਾਣਾ ਡੇਰਾ ਬਾਬਾ ਨਾਨਕ, ਗੁਰਦਾਸਪੁਰ (ਹੁਣ ਯੂ.ਕੇ), ਜੋ ਕਿ ਆਈਐਸਆਈ ਨਾਲ ਰਲ ਕੇ ਪੰਜਾਬ ਰਾਜ ਅਤੇ ਭਾਰਤ ਦੇ ਹੋਰ ਰਾਜਾ ਵਿੱਚ ਦੇਸ਼ ਵਿਰੋਧੀ ਅੱਤਵਾਦੀ ਗਤੀਵਿਧੀਆ ਚਲਾ ਕੇ ਦੇਸ਼ ਦੀ ਏਕਤਾ ਅਤੇ ਆਖੰਡਤਾ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰਦਾ ਹੈ। ਉਸ ਨੇ ਦੱਸਿਆ ਕਿ ਇਹ ਹਥਿਆਰ ਬਾਰਡਰ ਤੋਂ ਡਰੋਨ ਰਾਹੀ ਪੰਜਾਬ ਵਿੱਚ ਪਹੁੰਚਦੇ ਹਨ, ਇੰਨਾ ਹਥਿਆਰਾ ਦੇ ਨਾਲ ਭਾਰਤੀ ਜਾਅਲੀ ਕਰੰਸੀ ਵੀ ਭੇਜੀ ਜਾਦੀ ਹੈ, ਜੋ ਇਹ ਵਿਦੇਸ਼ੀ ਅਸਲੇ ਦੀ ਵਰਤੋਂ ਨਾਲ ਇੰਨਾ ਨੇ ਪੰਜਾਬ ਦੇ ਧਮਕੀ ਗ੍ਰਸਤ ਵਿਆਕਤੀਆ ਦਾ ਕਤਲ ਕਰਨ ਅਤੇ ਪੰਜਾਬ ਵਿੱਚ ਸ਼ਾਂਤੀ ਭੰਗ ਕਰਨ ਦੀ ਯੋਜਨਾ ਸੀ। ਇੰਨਾ ਦੀ ਪੁੱਛਗਿੱਛ ਤੋਂ ਬਾਅਦ 6 ਹੋਰ ਦੋਸ਼ੀਆਨ ਨੂੰ ਨਾਮਜਦ ਕੀਤਾ ਗਿਆ ਹੈ। ਮੁੱਕਦਮਾ ਵਿੱਚ ਹੁਣ ਤੱਕ ਕੁੱਲ 4 ਦੋਸ਼ੀਆਨ ਦੀ ਗ੍ਰਿਫਤਾਰੀ ਹੋ ਚੁੱਕੀ ਹੈ, ਬਾਕੀ ਦੋਸ਼ੀਆਨ ਦੀ ਗ੍ਰਿਫਤਾਰੀ ਬਾਕੀ ਹੈ।