ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਧਾਰਮਿਕ ਸਥਾਨਾਂ ਦੀ ਮੁਫ਼ਤ ਯਾਤਰਾ ਦੀ ਪੇਸ਼ਕਸ਼ ਕੀਤੀ ਗਈ ਹੈ। ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ ਅੱਜ ਹਲਕਾ ਵਿਧਾਇਕ ਮੈਡਮ ਨੀਨਾ ਮਿੱਤਲ ਨੇ ਸ਼ਰਧਾਲੂਆ ਵਾਲੀ ਬੱਸ ਨੂੰ ਸ੍ਰੀ ਦੁਰਗਾ ਮੰਦਰ ਰਾਜਪੁਰਾ ਤੋ ਝੰਡੀ ਦੇ ਕੇ ਰਵਾਨਾ ਕੀਤਾ। ਇਸ ਯਾਤਰਾ ਦੌਰਾਨ ਸ਼ਰਧਾਲੂ ਹਲਕਾ ਰਾਜਪੁਰਾ ਤੋਂ ਮਾਤਾ ਨੈਣਾ ਦੇਵੀ, ਚਿੰਤਪੁਰਨੀ, ਜਵਾਲਾ, ਅਤੇ ਗੁਰਦੁਆਰਾ ਸ੍ਰੀ ਅਨੰਦਪੁਰ ਸਾਹਿਬ ਦੇ ਦਰਸ਼ਨ ਕਰਨਗੇ। ਇਸ ਮੌਕੇ ਉਨ੍ਹਾ ਨਾਲ ਰਮਨਦੀਪ ਕੋਰ ਤਹਿਸੀਲਦਾਰ ਅਤੇ ਸੀਨੀਅਰ ਯੂਥ ਆਗੂ ਆਪ ਲਵੀਸ਼ ਮਿੱਤਲ ,ਰੀਤੇਸ਼ ਬਾਸਲ ਐਮ.ਐਲ.ਏ ਕੋਆਰਡੀਨੇਟਰ, ਸਚਿਨ ਮਿੱਤਲ, ਬਲਾਕ ਪ੍ਰਧਾਨ ਰਾਜੇਸ਼ ਇੰਸਾ ਕੌਂਸਲਰ ਵਿਸ਼ੇਸ਼ ਤੌਰ ਤੇ ਮੌਜੂਦ ਸਨ।
ਸ਼ਰਧਾਲੂਆਂ ਲਈ ਇੱਕ ਟੂਰਿਸਟ ਗਾਈਡ, ਏ.ਸੀ. ਧਰਮਸ਼ਾਲਾ, ਭੋਜਨ ਅਤੇ ਇੱਕ ਭਗਤੀ ਪੈਕੇਜ ਪ੍ਰਦਾਨ ਕੀਤੇ ਗਏ ਹਨ। ਇਸ ਦੌਰਾਨ, ਗਏ ਸ਼ਰਧਾਲੂਆਂ ਨੇ ਕਿਹਾ ਕਿ ਉਹ ਇਸ ਪ੍ਰੋਗਰਾਮ ਲਈ ਸੂਬਾ ਸਰਕਾਰ ਦੇ ਸਦਾ ਲਈ ਧੰਨਵਾਦੀ ਰਹਿਣਗੇ ਕਿਉਂਕਿ ਇਸ ਨੇ ਉਨ੍ਹਾਂ ਨੂੰ ਬਹੁਤ ਸਾਰੇ ਪਵਿੱਤਰ ਸਥਾਨਾਂ ਦੇ ਦਰਸ਼ਨ ਕਰਨ ਦਾ ਮੌਕਾ ਦਿੱਤਾ ਹੈ। ਇਸ ਮੌਕੇ ਵਿਜੇ ਮੈਨਰੋ,ਰਤਨੇਸ ਬਾਸਲ,ਧੰਨਵੰਤ ਸਿੰਘ, ਚਾਰੂ ਚੋਧਰੀ,ਸ਼ਸ਼ੀ ਬਾਲਾ ਮਹਿਲਾ ਵਿੰਗ,ਅਮਰਿੰਦਰ ਮੀਰੀ ਪੀਏ ਨਿਤਿਨ ਪਹੁੰਜਾ ਸਮੇਤ ਹੋਰ ਵੀ ਪਾਰਟੀ ਵਲੰਟੀਅਰ ਮੌਜੂਦ ਸਨ।