World Cup 2023: ਮੈਦਾਨ ਵਿਚਕਾਰ ਸ਼ੁਭਮਨ ਗਿੱਲ ਦੀ ਇਸ ਹਰਕਤ ਤੋਂ ਘਬਰਾਏ ਵਿਰਾਟ ਕੋਹਲੀ, ਦਿੱਤਾ ਅਜਿਹਾ ਰਿਐਕਸ਼ਨ ਕਿ ਵਾਇਰਲ ਹੋ ਗਈ ਵੀਡੀਓ

ਨਵੀਂ ਦਿੱਲੀ, 14 ਨਵੰਬਰ 2023- ਭਾਰਤੀ ਟੀਮ ਨੇ ਆਈਸੀਸੀ ਵਨਡੇ ਵਿਸ਼ਵ ਕੱਪ 2023 ਦੇ ਆਖਰੀ ਲੀਗ ਮੈਚ ਵਿੱਚ ਨੀਦਰਲੈਂਡ ਨੂੰ 160 ਦੌੜਾਂ ਨਾਲ ਹਰਾਇਆ। ਇਹ ਮੈਚ ਬੈਂਗਲੁਰੂ ਦੇ ਐਮ ਚਿੰਨਾਸਵਾਮੀ ਸਟੇਡੀਅਮ ‘ਚ ਖੇਡਿਆ ਗਿਆ। ਇਸ ਮੈਚ ‘ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ 4 ਵਿਕਟਾਂ ਗੁਆ ਕੇ 410 ਦੌੜਾਂ ਬਣਾਈਆਂ।

ਜਵਾਬ ‘ਚ ਨੀਦਰਲੈਂਡ ਦੀ ਟੀਮ 47.5 ਓਵਰਾਂ ‘ਚ 250 ਦੌੜਾਂ ‘ਤੇ ਆਲ ਆਊਟ ਹੋ ਗਈ ਤੇ ਭਾਰਤ ਨੇ ਇਸ ਵਿਸ਼ਵ ਕੱਪ ‘ਚ ਲਗਾਤਾਰ 9ਵੀਂ ਜਿੱਤ ਦਰਜ ਕੀਤੀ। ਟੀਮ ਇੰਡੀਆ ਅਜੇਤੂ ਰਹਿ ਕੇ ਮਾਣ ਨਾਲ ਸੈਮੀਫਾਈਨਲ ‘ਚ ਪਹੁੰਚ ਗਈ ਹੈ, ਜਿੱਥੇ ਹੁਣ ਉਨ੍ਹਾਂ ਦਾ ਸਾਹਮਣਾ 15 ਨਵੰਬਰ ਨੂੰ ਨਿਊਜ਼ੀਲੈਂਡ ਨਾਲ ਹੋਵੇਗਾ।

ਇਸ ਦੌਰਾਨ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ‘ਚ ਕ੍ਰਿਕਟ ਦੇ ਪ੍ਰਿੰਸ ਤੇ ਕਿੰਗ ਕੋਹਲੀ ਨਜ਼ਰ ਆ ਰਹੇ ਹਨ। ਇਹ ਵੀਡੀਓ ਆਖਰੀ ਲੀਗ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਦਾ ਹੈ, ਜਿਸ ‘ਚ ਗਿੱਲ ਨੇ ਚਿੰਨਾਸਵਾਮੀ ਮੈਦਾਨ ‘ਤੇ ਕੋਹਲੀ ਨਾਲ ਅਜਿਹਾ ਕੁਝ ਕੀਤਾ, ਜਿਸ ਤੋਂ ਬਾਅਦ ਵਿਰਾਟ ਖੁਦ ਵੀ ਇਕ ਪਲ ਲਈ ਡਰ ਗਏ। ਆਓ ਜਾਣਦੇ ਹਾਂ ਕੀ ਹੈ ਪੂਰੀ ਕਹਾਣੀ?

ਸ਼ੁਭਮਨ ਗਿੱਲ ਦੀ ਇਸ ਹਰਕਤ ਤੋਂ ਡਰ ਗਏ ਵਿਰਾਟ ਕੋਹਲੀਦੇਖੋ ਵੀਡੀਓ

ਅਸਲ ‘ਚ ਨੀਦਰਲੈਂਡ ਖਿਲਾਫ ਖੇਡੇ ਗਏ ਮੈਚ ‘ਚ ਭਾਰਤੀ ਟੀਮ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਅਤੇ ਸ਼ੁਭਮਨ ਗਿੱਲ ਦੋਵਾਂ ਨੇ 51-51 ਦੌੜਾਂ ਦੀ ਪਾਰੀ ਖੇਡੀ। ਹਾਲਾਂਕਿ ਦੋਵੇਂ ਅਰਧ ਸੈਂਕੜਿਆਂ ਤੋਂ ਬਾਅਦ ਵੀ ਜ਼ਿਆਦਾ ਦੇਰ ਤਕ ਕ੍ਰੀਜ਼ ‘ਤੇ ਟਿਕ ਨਹੀਂ ਸਕੇ।

ਇਸ ਮੈਚ ਤੋਂ ਪਹਿਲਾਂ ਦੋਵੇਂ ਖਿਡਾਰੀਆਂ ਨੂੰ ਬੈਂਗਲੁਰੂ ਦੇ ਐਮ ਚਿੰਨਾਸਵਾਮੀ ਸਟੇਡੀਅਮ ‘ਚ ਮਸਤੀ ਕਰਦੇ ਦੇਖਿਆ ਗਿਆ। ਸੋਸ਼ਲ ਮੀਡੀਆ ‘ਤੇ ਵਾਇਰਲ ਵੀਡੀਓ ‘ਚ ਦੇਖਿਆ ਜਾ ਰਿਹਾ ਹੈ ਕਿ ਜਦੋਂ ਖਿਡਾਰੀ ਮੈਚ ਤੋਂ ਪਹਿਲਾਂ ਮੈਦਾਨ ‘ਤੇ ਅਭਿਆਸ ਕਰ ਰਹੇ ਸਨ ਤਾਂ ਕੋਹਲੀ ਆਪਣਾ ਬੱਲਾ ਲੈ ਕੇ ਜਾ ਰਹੇ ਸਨ। ਫਿਰ ਗਿੱਲ ਨੇ ਕੁਝ ਦੂਰੀ ‘ਤੇ ਖੜ੍ਹੇ ਹੋ ਕੇ ਅਭਿਆਸ ਕਰਨਾ ਸ਼ੁਰੂ ਕਰ ਦਿੱਤਾ ਅਤੇ ਜੰਪ ਮਾਰਦੇ ਹੋਏ ਗਿੱਲ ਨੇ ਆਪਣੇ ਪੈਰ ਕੋਹਲੀ ਵੱਲ ਲੈ ਗਏ ਤੇ ਜਿਵੇਂ ਹੀ ਉਸ ਨੇ ਆਪਣੇ ਪੈਰ ਹਵਾ ਵਿਚ ਉਠਾਏ ਤਾਂ ਕੋਹਲੀ ਡਰ ਗਏ।

ਉਸ ਦਾ ਪੈਰ ਕੋਹਲੀ ਨੂੰ ਛੂਹ ਗਏ। ਅਜਿਹੇ ‘ਚ ਕੋਹਲੀ ਪੂਰੀ ਤਰ੍ਹਾਂ ਹੈਰਾਨ ਰਹਿ ਗਏ। ਜਵਾਬ ਵਿੱਚ ਉਸ ਨੇ ਗਿੱਲ ਨੂੰ ਬੱਲਾ ਦਿਖਾਇਆ ਤੇ ਗਿੱਲ ਭੱਜ ਗਿਆ।

More From Author

ਹਾਈਵੇ ‘ਤੇ ਵਾਪਰਿਆ ਭਿਆਨਕ ਹਾਦਸਾ, ਟਰੱਕ ਨਾਲ ਕਾਰ ਦੀ ਟੱਕਰ, 6 ਦੋਸਤਾਂ ਦੀ ਮੌਤ

World Cup 2023 Semi Final: ਰੋਹਿਤ ਦੇ ਹੋਮ ਗਰਾਊਂਡ ‘ਤੇ ਭਾਰਤ ਦੇ ਹੱਥੋਂ ਨਿਕਲੇਗਾ ਸੈਮੀਫਾਈਨਲ ਮੈਚ ! ਸਾਹਮਣੇ ਆਏ ਵਾਨਖੇੜੇ ਦੇ ਡਰਾਉਣੇ ਅੰਕੜੇ

Leave a Reply

Your email address will not be published. Required fields are marked *