ਅੰਮ੍ਰਿਤਸਰ, 05 ਨਵੰਬਰ 2023 ਗੁਰੂ ਨਗਰੀ ਦੇ ਕਸਬਾ ਛੇਹਰਟਾ ਦੇ ਨੇੜੇ ਮੀਰੀ ਪੀਰੀ ਰੋਡ ’ਤੇ ਸਥਿਤ ਐਡਵੋਕੇਟ ਕਿਰਨ ਪਰਿੰਜਾ ਦੇ ਪਲਾਟ ਦੀ ਖੁਦਾਈ ਦੌਰਾਨ ਬਾਬਾ ਖਾਟੂ ਸ਼ਯਾਮ ਜੀ ਦੀ ਪੁਰਾਤਨ ਅਤੇ ਪ੍ਰਾਚੀਨ ਮੂਰਤੀ ਮਿਲੀ ਹੈ। ਦੱਸਣਯੋਗ ਹੈ ਕਿ ਐਡਵੋਕੇਟ ਕਿਰਨ ਪਰਿੰਜਾ ਨੇ ਅੱਜ ਆਪਣੇ ਪਲਾਟ ਦੇ ਨਵੇਂ ਨਿਰਮਾਣ ਕਾਰਜਾਂ ਲਈ ਮਿਸਤਰੀ ਅਤੇ ਮਜ਼ਦੂਰਾਂ ਨਾਲ ਪਲਾਟ ਦੀ ਖੁਦਾਈ ਕਰਵਾਉਣੀ ਸੀ। ਉਦਘਾਟਨ ਲਈ ਸ਼੍ਰੀ ਮਹਾਰਾਜ ਜੀ ਨੂੰ ਵਰਿੰਦਾਵਨ ਤੋਂ ਬੁਲਾਇਆ ਗਿਆ ਸੀ। ਕੁਝ ਸ਼ਰਧਾਲੂਆਂ ਨੇ ਦਾਅਵਾ ਕੀਤਾ ‘ਜਿਵੇਂ ਹੀ ਉਨ੍ਹਾਂ ਨੇ ਇਸ ਨਵੇਂ ਨਿਰਮਾਣ ਕਾਰਜ ਦਾ ਨੀਂਹ ਪੱਥਰ ਰੱਖਣ ਲਈ ਮੰਤਰਾਂ ਦਾ ਜਾਪ ਕੀਤਾ ਤਾਂ ਉਨ੍ਹਾਂ ਨੂੰ ਲੱਗਾ ਕਿ ਇਸ ਪਲਾਟ ਵਿਚ ਬਾਬਾ ਖਾਟੂ ਸਯਾਮ ਜੀ ਦੀ ਪੁਰਾਤਨ ਤੇ ਪ੍ਰਾਚੀਨ ਮੂਰਤੀ ਦੱਬੀ ਹੋਈ ਹੈ। ਜਦੋਂ ਉਨ੍ਹਾਂ ਨੇ ਨਿਰਮਾਣ ਕਾਰਜਾਂ ਦਾ ਕੰਮ ਬੰਦ ਕਰਵਾ ਕੇ ਇਸ ਥਾਂ ਦੀ ਖੁਦਾਈ ਕਰਵਾਈ ਤਾਂ 15 ਫੁੱਟ ਦੀ ਖੁਦਾਈ ਦੌਰਾਨ ਬਾਬਾ ਬਾਬਾ ਖਾਟੂ ਸ਼ਯਾਮ ਜੀ ਦੀ ਮੂਰਤੀ ਮਿਲੀ।’
Posted in
Punjab
ਗੁਰੂ ਨਗਰੀ ’ਚ ਖੁਦਾਈ ਦੌਰਾਨ ਮਿਲੀ ਬਾਬਾ ਖਾਟੂ ਸ਼ਯਾਮ ਜੀ ਦੀ ਮੂਰਤੀ
You May Also Like
Posted in
Punjab
ਪਟੇਲ ਕਾਲਜ ਵਿਖੇ ਮਨਾਇਆ ਗਿਆ ਹਿੰਦੀ ਹਫਤਾ
Posted by
Editor DD Bharat
Posted in
Punjab
ਪਟੇਲ ਕਾਲਜ ਵਿਖੇ ਮਨਾਇਆ ਗਿਆ ਵਿਸ਼ਵ ਓਜ਼ੋਨ ਦਿਵਸ
Posted by
Editor DD Bharat
More From Author
ਕਾਰ ਪਾਸੇ ਕਰਨ ਲਈ ਕਹਿਣ ’ਤੇ ਹੋਇਆ ਵਿਵਾਦ ਬਣਿਆ ਖ਼ੂਨੀ, ਘਰ ਅੰਦਰ ਦਾਖਲ ਹੋ ਕੇ ਕੀਤੀ ਫਾਇਰਿੰਗ, ਤਿੰਨ ਜ਼ਖ਼ਮੀ

