PATIALA: ਬੱਚਿਆਂ ਸਮੇਤ ਮਾ-ਬਾਪ ਦੀ ਅੰਗੀਠੀ ਨਾਲ ਮੌਤ

ਪਟਿਆਲਾ ਦੇ ਸਨੋਰੀ ਅੱਡਾ ਵਿਚ ਮਾਰਕਰ ਕਲੋਨੀ ਦੇ ਇੱਕ ਘਰ ਦੇ ਵਿੱਚ ਵੱਡਾ ਹਾਦਸਾ ਵਾਪਰਿਆ। ਇਥੇ ਬਿਹਾਰ ਤੋਂ ਪ੍ਰਵਾਸੀ ਪਰਿਵਾਰ ਪੰਜਾਬ ਦੇ ਵਿੱਚ ਵਧੀਆ ਕਮਾਈ ਅਤੇ ਚੰਗੇ ਭਵਿੱਖ ਲਈ ਆਇਆ ਸੀ। ਬਿਹਾਰ ਤੋਂ ਆਏ ਨਵਾਬ ਕੁਮਾਰ, ਉਨਾਂ ਦੀ ਪਤਨੀ ਤੇ ਉਨਾਂ ਦੇ ਬੇਟਾ ਬੇਟੀ ਘਰ ਵਿੱਚ ਠੰਡ ਤੋਂ ਬਚਣ ਲਈ ਅੰਗੀਠੀ ਬਾਲ ਕੇ ਅੱਗ ਸੇਕ ਰਹੇ ਸਨ। ਅਚਾਨਕ ਉਨਾਂ ਦੇ ਨਾਲ ਵੱਡਾ ਭਾਣਾ ਵਾਪਰ ਗਿਆ। ਅੰਗੀਠੀ ਦਾ ਧੂਆਂ ਚੜਨ ਕਾਰਨ ਬੱਚਿਆਂ ਸਮੇਤ ਮਾਤਾ ਪਿਤਾ ਦੀ ਮੌਤ ਹੋ ਗਈ।

ਮਿਲੀ ਜਾਣਕਾਰੀ ਮੁਤਾਬਿਕ ਮ੍ਰਿਤਿਕਾ ਦੀ ਪਛਾਣ ਨਵਾਬ ਕੁਮਾਰ ਉਨਾਂ ਦੀ ਪਤਨੀ ਤੇ ਬੇਟੀ ਰੁਕਾਇਆ ਜਿਸਦੀ ਉਮਰ 4 ਸਾਲ ਹੈ ਤੇ ਨਾਲ ਹੀ ਉਨ੍ਹਾਂ ਦਾ ਬੇਟਾ ਜਿਸ ਦਾ ਨਾਮ ਅਰਮਾਨ ਕੁਮਾਰ ਹੈ ਅਤੇ ਉਸ ਦੀ ਉਮਰ 2 ਸਾਲ ਹੈ। ਉਹਨਾਂ ਦਾ ਹੁਣ ਪੋਸਟਮਾਰਟਮ ਹੋਵੇਗਾ ਤੇ ਹੋਰ ਜਾਣਕਾਰੀ ਮਿਲੇਗੀ। ਮ੍ਰਿਤਕ ਪਰਿਵਾਰ ਬਿਹਾਰ ਦਾ ਰਹਿਣ ਵਾਲਾ ਹੈ ਅਤੇ ਪਟਿਆਲਾ ਦੇ ਵਿੱਚ ਜੈ ਦੁਰਗਾ ਕੰਪਨੀ ‘ਚ ਕੰਮ ਕਰਦਾ ਸੀ।

More From Author

ਬਿਕਰਮ ਮਜੀਠੀਆ ਅੱਜ ਨਸ਼ਾ ਤਸਕਰੀ ਦੇ ਮਾਮਲੇ ਵਿਚ ਸਪੈਸ਼ਲ ਜਾਂਚ ਟੀਮ ਪਟਿਆਲਾ ਅੱਗੇ ਹੋਣਗੇ ਪੇਸ਼

ਪੁਲਿਸ ਬੱਸ ਦੀ ਮੁਕੇਰੀਆਂ ਵਿਚ ਟਰਾਲੀ ਨਾਲ ਟਕਰਾਉਣ ਕਾਰਨ 4 ਮੁਲਾਜ਼ਮਾਂ ਦੀ ਮੌਤ ਤੇ 20 ਜ਼ਖਮੀ

Leave a Reply

Your email address will not be published. Required fields are marked *