ਟੀਮ ਇੰਡੀਆ ਦਾ ਸੁਪਨਾ ਹੋਇਆ ਚਕਨਾਚੂਰ, ਆਸਟ੍ਰੇਲੀਆ ਛੇਵੀਂ ਵਾਰ ਬਣਿਆ ਵਿਸ਼ਵ ਚੈਂਪੀਅਨ

ਨਵੀਂ ਦਿੱਲੀ, 19 ਨਵੰਬਰ 2023- ਟ੍ਰੈਵਿਸ ਹੈੱਡ (137) ਅਤੇ ਮਾਰਨਸ ਲੈਬੁਸ਼ਗਨ (58*) ਅਤੇ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਆਸਟ੍ਰੇਲੀਆ ਨੇ ਐਤਵਾਰ ਨੂੰ ਛੇਵੀਂ ਵਾਰ ਵਿਸ਼ਵ ਕੱਪ ਦਾ ਖਿਤਾਬ ਜਿੱਤਿਆ। ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਖੇਡੇ ਗਏ ਵਿਸ਼ਵ ਕੱਪ 2023 ਦੇ ਫਾਈਨਲ ‘ਚ ਆਸਟ੍ਰੇਲੀਆ ਨੇ ਭਾਰਤ ਨੂੰ 42 ਗੇਂਦਾਂ ਬਾਕੀ ਰਹਿੰਦਿਆਂ 6 ਵਿਕਟਾਂ ਨਾਲ ਹਰਾ ਦਿੱਤਾ।

ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਭਾਰਤੀ ਟੀਮ 50ਵੇਂ ਓਵਰ ਦੀ ਆਖਰੀ ਗੇਂਦ ‘ਤੇ 240 ਦੌੜਾਂ ਬਣਾ ਕੇ ਆਲ ਆਊਟ ਹੋ ਗਈ। ਜਵਾਬ ਵਿੱਚ ਆਸਟਰੇਲੀਆ ਨੇ 43 ਓਵਰਾਂ ਵਿੱਚ ਚਾਰ ਵਿਕਟਾਂ ਗੁਆ ਕੇ ਟੀਚਾ ਹਾਸਲ ਕਰ ਲਿਆ।

ਆਸਟ੍ਰੇਲੀਆ ਨੇ ਛੇਵੀਂ ਵਾਰ ਵਿਸ਼ਵ ਕੱਪ ਦਾ ਖਿਤਾਬ ਜਿੱਤਿਆ ਹੈ। ਆਸਟ੍ਰੇਲੀਆ ਟੀਮ ਨੇ ਇਸ ਤੋਂ ਪਹਿਲਾਂ 1987, 1999, 2003, 2007 ਅਤੇ 2015 ਵਿੱਚ ਵਿਸ਼ਵ ਕੱਪ ਦਾ ਖਿਤਾਬ ਜਿੱਤਿਆ ਸੀ।

More From Author

ਕਰੰਟ ਲੱਗਣ ਨਾਲ ਮਾਂ-ਧੀ ਦੀ ਦਰਦਨਾਕ ਮੌਤ; ਬਿਜਲੀ ਕੰਪਨੀ ਖ਼ਿਲਾਫ਼ ਲਾਪਰਵਾਹੀ ਦਾ ਮਾਮਲਾ ਦਰਜ

ਪੰਜਾਬ ਕੈਬਨਿਟ ਦੀ ਮੀਟਿੰਗ ਜਾਰੀ, ਲਏ ਜਾ ਸਕਦੇ ਨੇ ਅਹਿਮ ਫੈਸਲੇ

Leave a Reply

Your email address will not be published. Required fields are marked *