ਰਾਜਪੁਰਾ, 20 ਸਤੰਬਰ: ਪਟੇਲ ਕਾਲਜ, ਰਾਜਪੁਰਾ ਦੇ ਖੇਡ ਵਿਭਾਗ ਵੱਲੋਂ ਅੱਜ ਕਾਲਜ ਮੈਨੇਜਮੈਂਟ ਦੇ ਪ੍ਰਧਾਨ ਸ਼੍ਰੀ ਦੇਵਕੀ ਨੰਦਨ, ਵਾਇਸ ਪ੍ਰਧਾਨ ਸ਼੍ਰੀ ਹਰਪ੍ਰੀਤ ਸਿੰਘ ਦੁਆ, ਜਨਰਲ ਸਕੱਤਰ ਸ. ਅਮਨਜੋਤ ਸਿੰਘ,ਵਿੱਤ ਸਕੱਤਰ ਸ਼੍ਰੀ ਰਿਤੇਸ਼ ਬਾਂਸਲ ਤੇ ਸਕੱਤਰ ਸ਼੍ਰੀ ਵਿਜੇ ਆਰੀਆ ਦੀ ਸਰਪਰਸਤੀ ਅਤੇ ਕਾਲਜ ਦੇ ਪ੍ਰਿੰਸੀਪਲ ਡਾ. ਚੰਦਰ ਪ੍ਰਕਾਸ਼ ਗਾਂਧੀ ਦੀ ਅਗਵਾਈ ਹੇਠ ਖੇਡ ਵਿਭਾਗ ਦੇ ਇੰਚਾਰਜ ਡਾ. ਮਨਦੀਪ ਕੌਰ, ਪ੍ਰੋ. ਤਰਿਸ਼ਰਨਦੀਪ ਸਿੰਘ ਗਰੇਵਾਲ ਅਤੇ ਕੋਚ ਹਰਪ੍ਰੀਤ ਸਿੰਘ ਵੱਲੋਂ ਕਾਲਜ ਦੀ ਵਾਲੀਬਾਲ ਟੀਮ ਦਾ ਇੱਕ ਦੋਸਤਾਨਾ ਮੈਚ ਹਰਪਾਲਪੁਰ ਪਿੰਡ ਦੀ ਟੀਮ ਨਾਲ ਕਰਵਾਇਆ ਗਿਆ।
ਇਸ ਮੌਕੇ ਪ੍ਰਿੰਸੀਪਲ ਡਾ. ਚੰਦਰ ਪ੍ਰਕਾਸ਼ ਨੇ ਦੋਵਾਂ ਟੀਮਾਂ ਨਾਲ ਜਾਣ-ਪਹਿਚਾਣ ਕੀਤੀ। ਪ੍ਰਿੰਸੀਪਲ ਸਾਹਿਬ ਨੇ ਅਜਿਹੇ ਦੋਸਤਾਨਾ ਮੁਕਾਬਲਿਆਂ ਦਾ ਮਹੱਤਵ ਦੱਸਦਿਆਂ ਬੱਚਿਆਂ ਨੂੰ ਖੇਡਾਂ ਵਿੱਚ ਵੱਧ ਤੋਂ ਵੱਧ ਭਾਗ ਲੈਣ ਲਈ ਪ੍ਰੇਰਿਤ ਕੀਤਾ। ਪਟੇਲ ਕਾਲਜ ਦੀ ਟੀਮ ਵੱਲੋਂ ਕੈਪਟਨ ਪ੍ਰਿੰਸ, ਕਰਨਵੀਰ ਸਿੰਘ, ਸਾਹਿਬ ਸਿੰਘ, ਹਰਦੀਪ ਸਿੰਘ, ਹਰਮਨ ਸਿੰਘ ਤੇ ਨਵਜੋਤ ਸਿੰਘ ਜਦਕਿ ਹਰਪਾਲਪੁਰ ਦੀ ਟੀਮ ਵੱਲੋਂ ਹਰਸ਼ ਬਾਵਾ, ਅਮਨ ਭੰਗੂ, ਸ਼ਰਲਮਨ ਦੀਪ ਸਿੰਘ, ਜਸ਼ਨਦੀਪ ਸਿੰਘ, ਮਾਈਕਲ ਤੇ ਸੰਦੀਪ ਸਿੰਘ ਨੇ ਆਪਣੀ ਖੇਡ ਦਾ ਪ੍ਰਦਰਸ਼ਨ ਕੀਤਾ। ਇਸ 5 ਸੈੱਟਾਂ ਦੇ ਮੈਚ ਵਿੱਚ ਮੇਜ਼ਬਾਨ ਟੀਮ 2 ਸੈੱਟਾਂ ਦੇ ਮੁਕਾਬਲੇ ਤਿੰਨ ਸੈੱਟ ਨਾਲ ਜਿੱਤ ਪ੍ਰਾਪਤ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੰਗੀਤ ਵਿਭਾਗ ਦੇ ਮੁੱਖੀ ਪ੍ਰੋ. ਸੰਦੀਪ ਸਿੰਘ, ਪੰਜਾਬੀ ਵਿਭਾਗ ਤੋਂ ਪ੍ਰੋ. ਅਵਤਾਰ ਸਿੰਘ ਆਦਿ ਹਾਜ਼ਰ ਰਹੇ।