ਪਟੇਲ ਕਾਲਜ ਦੇ ਐਨ.ਐਸ.ਐਸ. ਵਿਭਾਗ ਅਤੇ ਫਿਕਰਮੰਦ ਵੈਲਫੇਅਰ ਸੁਸਾਇਟੀ ਰਾਜਪੁਰਾ ਵਲੋਂ ਸ. ਭਗਤ ਸਿੰਘ ਜੀ ਦੇ ਜਨਮਦਿਵਸ ਨੂੰ ਸਮਰਪਿਤ ਭਾਸ਼ਣ ਮੁਕਾਬਲੇ ਕਰਵਾਏ | DD Bharat

ਰਾਜਪੁਰਾ (28 ਸਤੰਬਰ 2025) ਸਥਾਨਕ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ  ਦੇ ਐਨ.ਐਸ.ਐਸ. ਵਿਭਾਗ ਅਤੇ ਫਿਕਰਮੰਦ ਵੈਲਫੇਅਰ ਸੁਸਾਇਟੀ ਰਾਜਪੁਰਾ ਵਲੋਂ ਸਾਂਝੇ ਤੌਰ ਉੱਤੇ ਦੇਸ਼ ਦੇ ਮਹਾਨ ਸ਼ਹੀਦ ‘ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ’ ਜੀ ਦੇ ਜਨਮ ਦਿਵਸ ਨੂੰ ਸਮਰਪਿਤ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਵਲੰਟੀਅਰਾਂ ਦੇ ਭਾਸ਼ਣ ਅਤੇ ਡੀਬੇਟ ਮੁਕਾਬਲੇ ਕਰਵਾਏ ਗਏ। ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਪ੍ਰੋਗਰਾਮ ਅਫਸਰ ਪ੍ਰੋ. ਅਵਤਾਰ ਸਿੰਘ ਨੇ ਮਹਿਮਾਨਾ ਦਾ ਸਵਾਗਤ ਕੀਤਾ। ਇਸ ਉਪਰੰਤ ਵਲੰਟੀਅਰਾਂ ਦੇ ਸ. ਭਗਤ ਸਿੰਘ ਦੇ ਜੀਵਨ ਅਤੇ ਦੇਸ਼ ਦੀ ਆਜ਼ਾਦੀ ਵਿੱਚ ਉਨ੍ਹਾਂ ਦੇ ਯੋਗਦਾਨ ਵਿਸ਼ੇ ਉੱਤੇ ਭਾਸ਼ਣ ਮੁਕਾਬਲੇ ਕਰਵਾਏ ਗਏ। ਜਿਨ੍ਹਾਂ ਵਿੱਚੋਂ ਵਿਸ਼ਾਲ ਨੇ ਪਹਿਲਾ, ਮੁਸਕਾਨ ਨੇ ਦੂਜਾ ਅਤੇ ਦਿਕਸ਼ਾ ਵਡੇਰਾ ਨੇ ਤੀਜਾ ਸਥਾਨ ਹਾਸਿਲ ਕੀਤਾ। ਮੁਕਾਬਲਿਆਂ ਦੀ ਜਜਮੈਂਟ ਦੀ ਭੂਮਿਕਾ ਡਾ. ਮਨਦੀਪ ਸਿੰਘ ਅਤੇ ਡਾ. ਵੰਦਨਾ ਗੁਪਤਾ ਨੇ ਨਿਭਾਈ। ਇਸ ਉਪਰੰਤ ਫਿਕਰਮੰਦ ਵੈਲਫੇਅਰ ਸੁਸਾਇਟੀ ਦੇ ਸ੍ਰੀ ਨਿਤਿਨ ਖੁਰਾਨਾ ਨੇ ਸੁਸਾਇਟੀ ਦੁਆਰਾ ਕੀਤੇ ਜਾਂਦੇ ਸਮਾਜ ਭਲਾਈ ਕੰਮਾ ਬਾਰੇ ਜਾਣਕਾਰੀ ਦਿਤੀ। ਉਨ੍ਹਾਂ ਸੰਬੋਧਨ ਹੁੰਦਿਆਂ ਸ. ਭਗਤ ਸਿੰਘ ਜੀ ਦੁਆਰਾ ਦਿੱਤੇ ਜੀਵਨ ਬਲਿਦਾਨ ਬਾਰੇ ਵੀ ਵਿਚਾਰ ਸਾਂਝੇ ਕੀਤੇ। ਕਾਲਜ ਦੇ ਪ੍ਰਿੰਸੀਪਲ ਡਾ. ਚੰਦਰ ਪ੍ਰਕਾਸ਼ , ਐਨ. ਐਸ. ਐਸ. ਪ੍ਰੋਗਰਾਮ ਅਫਸਰ ਡਾ. ਮਨਦੀਪ ਸਿੰਘ, ਡਾ. ਵੰਦਨਾ ਗੁੱਪਤਾ, ਪ੍ਰੋ. ਅਵਤਾਰ ਸਿੰਘ ਅਤੇ ਡਾ. ਗਗਨਦੀਪ ਕੌਰ, ਪ੍ਰੋ. ਨੰਦਿਤਾ, ਨਿਤੀਨ ਖੁਰਾਨਾ, ਹਿਮਾਂਸ਼ੂ ਵਰਮਾ, ਦਿਕਸ਼ਿਤ ਅਹੂਜਾ ਅਤੇ ਸਮੂਹ ਐਨ. ਐਸ. ਐਸ. ਵਲੰਟੀਅਰਾਂ ਵਲੋਂ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਹੌਂਸਲਾਂ ਅਫਜਾਈ ਲਈ ਪ੍ਰਬੰਧਕਾਂ ਵਲੋਂ ਜੇਤੂ ਵਿਦਿਆਰਥੀਆਂ ਨੂੰ ਸਰਟੀਫਿਕੇਟ ਅਤੇ ਸਨਮਾਨ੍ਹ ਚਿੰਨ੍ਹ ਅਤੇ ਬਾਕੀ ਸਾਰੇ ਭਾਗੀਦਾਰਾਂ ਨੂੰ ਪ੍ਰਬੰਧਕਾਂ ਵਲੋਂ ਸਰਟੀਫਿਕੇਟ ਦਿਤੇ ਗਏ। ਪ੍ਰੋਗਰਾਮ ਅਫਸਰ ਡਾ. ਵੰਦਨਾ ਗੁਪਤਾ ਨੇ ਆਏ ਮਹਿਮਾਨਾ ਅਤੇ ਫਿਕਰਮੰਦ ਵੈਲਫੇਅਰ ਸੁਸਾਇਟੀ ਦੇ ਅਹੁਦੇਦਾਰਾਂ ਦਾ ਧੰਨਵਾਦ ਕੀਤਾ ਗਿਆ। ਪ੍ਰੋਗਰਾਮ ਵਿੱਚ ਲਗਭਗ ਸੌ ਵਲੰਟੀਅਰ ਸ਼ਾਮਿਲ ਸਨ।

More From Author

ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਕਰਵਾਈ ਅੰਤਰ ਕਾਲਜ ਵੇਟਲਿਫਟਿੰਗ ਵਿੱਚ ਪਟੇਲ ਕਾਲਜ ਨੇ ਮੱਲਾਂ ਮਾਰੀਆਂ | DD Bharat

PIMT ਰਾਜਪੁਰਾ ਵੱਲੋਂ ਐਮਬੀਏ, ਐਮਸੀਏ ਵਿਦਿਆਰਥੀਆਂ ਲਈ ਤਕਨੀਕੀ ਹੁਨਰ ਨਿਖਾਰਨ ਸੈਮੀਨਾਰ ਦਾ ਆਯੋਜਨ | DD Bharat

Leave a Reply

Your email address will not be published. Required fields are marked *