ਰਾਜਪੁਰਾ (27 ਜੁਲਾਈ 2026) ਸਥਾਨਕ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਵਿਖ਼ੇ ਪ੍ਰਿੰਸੀਪਲ ਡਾ. ਚੰਦਰ ਪ੍ਰਕਾਸ਼ ਦੀ ਰਹਿਨੁਮਾਈ ਹੇਠ ਅਤੇ ਡਾ. ਜੈਦੀਪ ਸਿੰਘ ਮੁੱਖੀ ਕਾਮਰਸ ਵਿਭਾਗ ਦੀ ਯੋਗ ਅਗਵਾਈ ਵਿੱਚ ਕੈਂਪਸ ਪਲੇਸਮੈਂਟ ਡਰਾਈਵ ਕਰਵਾਈ ਗਈ| ਇਸ ਪਲੇਸਮੈਂਟ ਡਰਾਈਵ ਵਿੱਚ ਕਿਰਲੋਸਕਰ ਫੇਰਿਸ ਇੰਡਸਟਰੀਜ਼ ਲਿਮਿਟਿਡ ਕੰਪਨੀ ਸ਼ਾਮਿਲ ਹੋਈ| ਕੰਪਨੀ ਵੱਲੋਂ ਮੁੱਖੀ ਐੱਚ.ਆਰ. ਅਤੇ ਮੁੱਖੀ ਫਾਇਨਾਂਸ ਸਮੇਤ ਮਿਸ ਸ਼ਿਵਾਨੀ, ਹਿਮਾਂਸ਼ੂ, ਗੁਰਸੇਵਕ ਸਿੰਘ ਅਤੇ ਸਾਹਿਲ ਕਪੂਰ ਇਸ ਪਲੇਸਮੈਂਟ ਡਰਾਈਵ ਨੂੰ ਕਰਵਾਉਣ ਲਈ ਪਹੁੰਚੇ| ਡਾ. ਨਵਨੀਤ ਕੌਰ ਅਤੇ ਗੀਤਿਕਾ ਗਰੋਵਰ ਵੱਲੋਂ ਆਏ ਹੋਏ ਕੰਪਨੀ ਅਧਿਕਾਰੀਆਂ ਦਾ ਸਵਾਗਤ ਕੀਤਾ ਗਿਆ| ਕੰਪਨੀ ਦੇ ਅਧਿਕਾਰੀਆਂ ਵੱਲੋਂ ਦੋ ਪੜਾਵਾਂ ਵਿੱਚ ਵਿਦਿਆਰਥੀਆਂ ਦੀ ਸਿਲੈਕਸ਼ਨ ਕੀਤੀ| ਸੱਭ ਤੋਂ ਪਹਿਲਾਂ ਵਿਦਿਆਰਥੀਆਂ ਦਾ ਲਿਖ਼ਤੀ ਟੈਸਟ ਹੋਇਆ ਜਿਸ ਵਿੱਚੋਂ ਕੁੱਲ 25 ਵਿਦਿਆਰਥੀ ਸ਼ਾਰਟ ਲਿਸਟ ਕੀਤੇ ਗਏ| ਫ਼ਿਰ ਇਨ੍ਹਾਂ ਸ਼ਾਰਟ ਲਿਸਟ ਵਿਦਿਆਰਥੀਆਂ ਦੀ ਮੌਖਿਕ ਇੰਟਰਵਿਊ ਹੋਈ ਜਿਸ ਵਿੱਚ ਕੁੱਲ 5 ਵਿਦਿਆਰਥੀ ਫਾਈਨਲ ਸਿਲੈਕਟ ਕੀਤੇ ਗਏ ਜੋ ਇਸ ਕੰਪਨੀ ਵਿੱਚ ਚੰਗੇ ਪੈਕੇਜ ਉੱਪਰ ਕੰਮ ਕਰਨਗੇ| ਡਾ. ਜੈਦੀਪ ਸਿੰਘ ਨੇ ਕਿਰਲੋਸਕਰ ਕੰਪਨੀ ਲਈ ਕਾਲਜ ਦੇ ਚੁਣੇ ਗਏ ਵਿਦਿਆਰਥੀਆਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ| ਉਨ੍ਹਾਂ ਕਿਹਾ ਕਿ ਕਾਮਰਸ ਵਿਭਾਗ ਹਰ ਸਾਲ ਵਿਦਿਆਰਥੀਆਂ ਦੀ ਵੱਖ ਵੱਖ ਕੰਪਨੀਆਂ ਵਿੱਚ ਪਲੇਸਮੈਂਟ ਕਰਵਾਉਂਦਾ ਹੈ ਜਿਸ ਨਾਲ ਕਾਲਜ ਦੇ ਬਹੁਤ ਸਾਰੇ ਵਿਦਿਆਰਥੀ ਚੰਗੇ ਪੈਕਜਾਂ ਉੱਪਰ ਕੰਮ ਕਰਕੇ ਆਰਥਿਕ ਤੌਰ ਤੇ ਆਪਣੇ ਪਰਿਵਾਰ ਦੀ ਮੱਦਦ ਤਾਂ ਕਰ ਹੀ ਰਹੇ ਹਨ ਨਾਲ ਹੀ ਇਹ ਵਿਦਿਆਰਥੀ ਕਾਮਰਸ ਵਿਭਾਗ ਅਤੇ ਕਾਲਜ ਦਾ ਨਾਮ ਵੀ ਪ੍ਰਾਈਵੇਟ ਖ਼ੇਤਰ ਦੀਆਂ ਕੰਪਨੀਆਂ ਵਿੱਚ ਚਮਕਾ ਰਹੇ ਹਨ| ਪ੍ਰਿੰਸੀਪਲ ਡਾ. ਚੰਦਰ ਪ੍ਰਕਾਸ਼ ਨੇ ਆਏ ਹੋਏ ਅਧਿਕਾਰੀਆਂ ਨੂੰ ਸਨਮਾਨਿਤ ਕਰਦੇ ਹੋਏ ਪਟੇਲ ਕਾਲਜ ਦੇ ਵਿਦਿਆਰਥੀਆਂ ਦੀ ਪਲੇਸਮੈਂਟ ਕਰਨ ਲਈ ਉਨ੍ਹਾਂ ਦਾ ਧੰਨਵਾਦ ਕੀਤਾ|
Posted in
Punjab
ਪਟੇਲ ਕਾਲਜ ਦੇ ਕਾਮਰਸ ਵਿਭਾਗ ਨੇ ਚਲਾਈ ਕੈਂਪਸ ਪਲੇਸਮੈਂਟ ਡਰਾਈਵ
You May Also Like
Posted in
Punjab
DPS Rajpura ਵਿੱਚ ਜੋਸ਼ ਅਤੇ ਏਕਤਾ ਨਾਲ ਮਨਾਇਆ ਗਿਆ ਯੋਗ ਦਿਵਸ
Posted by
Editor DD Bharat
Posted in
Punjab
ਪਟੇਲ ਕਾਲਜ ਵਿੱਚ ਲਗਾਇਆ ਗਿਆ SIR ਅਧੀਨ ਵੋਟਰ ਮੈਪਿੰਗ ਸਬੰਧੀ ਕੈਂਪ
Posted by
Editor DD Bharat
Posted in
Punjab
ਪਟੇਲ ਕਾਲਜ ਦੇ ਐਨ.ਸੀ.ਸੀ ਵਿੰਗ ਨੇ ਮਨਾਇਆ ਵਿਸ਼ਵ ਵਾਤਾਵਰਣ ਦਿਵਸ
Posted by
Editor DD Bharat
More From Author
Posted in
Punjab
ਪਟੇਲ ਕਾਲਜ ਵਿੱਚ ਲਗਾਇਆ ਗਿਆ SIR ਅਧੀਨ ਵੋਟਰ ਮੈਪਿੰਗ ਸਬੰਧੀ ਕੈਂਪ
Posted by
Editor DD Bharat

