ਪਟੇਲ ਕਾਲਜ ਵਿੱਚ ਕਰਵਾਏ ਗਏ ਏਡਜ਼ ਜਾਗਰੂਕਤਾ ਸੰਬੰਧੀ ਪੋਸਟਰ ਮੁਕਾਬਲੇ | DD Bharat

ਰਾਜਪੁਰਾ (18 ਅਕਤੂਬਰ 2025)

ਪਟੇਲ ਮੈਮੋਰੀਅਲ ਨੈਸ਼ਨਲ ਕਾਲਜ, ਰਾਜਪੁਰਾ ਵਿਖੇ ਐਨ. ਐਸ. ਐਸ. ਅਤੇ ਰੈੱਡ ਰਿਬਨ ਕਲੱਬ ਵੱਲੋਂ ਵਿਦਿਆਰਥੀਆਂ ਨੂੰ ਏਡਜ਼ ਸੰਬੰਧੀ ਜਾਗਰੂਕ ਕਰਨ ਲਈ ਪੋਸਟਰ ਮੁਕਾਬਲੇ ਕਰਵਾਏ ਗਏ  । ਪ੍ਰਿੰਸੀਪਲ ਡਾ. ਚੰਦਰ ਪ੍ਰਕਾਸ਼ ਗਾਂਧੀ ਨੇ ਵਿਦਿਆਰਥੀਆਂ ਨੂੰ ਐਚ.ਆਈ. ਵੀ ਤੋਂ ਜਾਣੂ ਕਰਵਾਉਂਦਿਆਂ ਦੱਸਿਆ ਕਿ ਇਹ ਕੋਈ ਛੂਤ ਦੀ ਬਿਮਾਰੀ ਨਹੀਂ ਸਗੋਂ ਸਾਡੀ ਰੋਗ ਪ੍ਰਤੀਰੋਧੀ ਸਿਸਟਮ ਦੀ ਘਾਟ ਹੈ । ਪ੍ਰੋਗਰਾਮ ਅਫ਼ਸਰ ਡਾ . ਮਨਦੀਪ ਸਿੰਘ  ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਏਡਜ਼ ਦੇ ਕਾਰਨਾਂ , ਲੱਛਣਾਂ ਤੇ ਬਚਾਅ ਬਾਰੇ ਜਾਣਕਾਰੀ ਸਾਂਝੀ ਕੀਤੀ । ਪ੍ਰੋਗਰਾਮ ਅਫ਼ਸਰ ਡਾ. ਵੰਦਨਾ ਗੁਪਤਾ ਨੇ ਵਿਦਿਆਰਥੀਆਂ ਨੂੰ ਏਡਜ਼ ਸੰਬੰਧੀ ਜਾਣਕਾਰੀ ਦਿੰਦੇ ਆਪਣੇ ਆਲੇ ਦੁਆਲੇ ਵਿੱਚ ਵੱਧ ਤੋਂ ਵੱਧ ਲੋਕਾਂ ਨੂੰ ਇਸ ਸੰਬੰਧੀ ਜਾਗਰੂਕ ਕਰਨ ਲਈ ਉਤਸ਼ਾਹਿਤ ਕੀਤਾ । ਇਸ ਮੌਕੇ ਕਰਵਾਏ ਪੋਸਟਰ ਮੁਕਾਬਲਿਆਂ ਵਿੱਚ ਜਾਨਵੀ, ਸਿਮਰਤ ,  ਮਨਦੀਪ ਕੌਰ  , ਅਤੇ ਮਨਪ੍ਰੀਤ ਕੌਰ ਵਿੱਚ ਜੇਤੂ ਰਹੇ। ਜੇਤੂ ਵਿਦਿਆਰਥੀਆਂ ਨੂੰ ਪ੍ਰਬੰਧਕਾਂ ਵਲੋਂ ਮੈਡਲ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰੋ. ਅਵਤਾਰ ਸਿੰਘ, ਡਾ. ਗਗਨਦੀਪ ਕੌਰ, ਪ੍ਰੋ. ਨੰਦਿਤਾ ਅਤੇ ਵਲੰਟੀਅਰ ਹਾਜਰ ਸਨ।

More From Author

Patel Memorial National College wishes everyone a very Happy Diwali

Leave a Reply

Your email address will not be published. Required fields are marked *