ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਕਰਵਾਈ ਅੰਤਰ ਕਾਲਜ ਵੇਟਲਿਫਟਿੰਗ ਵਿੱਚ ਪਟੇਲ ਕਾਲਜ ਨੇ ਮੱਲਾਂ ਮਾਰੀਆਂ | DD Bharat

ਰਾਜਪੁਰਾ (27 ਸਤੰਬਰ 2025) ਸਥਾਨਕ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ, ਰਾਜਪੁਰਾ ਵਿੱਚ ਉਦੋਂ ਖਸ਼ੀ ਦੀ ਲਹਿਰ ਦੌੜ ਗਈ ਜਦੋਂ ਇਥੋਂ ਦੇ ਖੇਡ ਵਿਭਾਗ ਦੇ ਪੰਜ ਵਿਦਿਆਰਥੀਆਂ ਨੇ ਯੂਨੀਵਰਸਿਟੀ ਪੱਧਰ ਉੱਤੇ ਮੈਡਲ ਹਾਸਿਲ ਕੀਤੇ। ਖੇਡ ਵਿਭਾਗ ਦੇ ਇੰਚਾਰਜ ਡਾ. ਮਨਦੀਪ ਕੌਰ, ਪ੍ਰੋ. ਤਰਿਸ਼ਰਨਦੀਪ ਸਿੰਘ ਗਰੇਵਾਲ ਅਤੇ ਕੋਚ ਹਰਪ੍ਰੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਅੰਤਰ ਕਾਲਜ ਵੇਟਲਿਫਟਿੰਗ ਮੁਕਾਬਲੇ 24-26 ਸਤੰਬਰ ਨੂੰ ਖਾਲਸਾ ਕਾਲਜ ਅਨੰਦਪੁਰ ਸਾਹਿਬ ਕਰਵਾਏ ਗਏ ਜਿਸ ਵਿੱਚ ਯੂਨੀਵਰਸਿਟੀ ਅਧੀਨ ਆਉਂਦੇ ਸੈਕੜੇ ਕਾਲਜਾਂ ਦੇ ਖਿਡਾਰੀਆਂ ਨੇ ਭਾਗ ਲਿਆ। ਇਹਨਾਂ ਮੁਕਾਬਲਿਆਂ ਵਿੱਚ ਪਟੇਲ ਕਾਲਜ ਦੇ ਪੰਜ ਖਿਡਾਰੀ ਵਰੁਨ ਨੇ 94 ਕਿਲੋ ਵਰਗ ਵਿੱਚ ਅਤੇ ਹਰਜਿੰਦਰ ਸਿੰਘ 110 ਕਿਲੋ ਵਰਗ ਵਿੱਚ ਪਹਿਲਾ ਸਥਾਨ ਭੁਪਿੰਦਰ ਸਿੰਘ 71 ਕਿਲੋ  ਅਤੇ ਪ੍ਰੀਤੀ 69 ਕਿਲੋ ਵਰਗ ਵਿੱਚ ਦੂਜਾ ਸਥਾਨ, ਗੁਜਨ 86 ਕਿਲੋ ਵਰਗ ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ ਜੋ ਕਿ ਕਾਲਜ ਲਈ ਮਾਣ ਵਾਲੀ ਗੱਲ ਹੈ। ਇਸ ਪ੍ਰਾਪਤੀ ਉੱਤੇ ਕਾਲਜ ਦੀ ਮੈਨੇਜਮੈਟ ਅਤੇ  ਪ੍ਰਿੰਸੀਪਲ ਡਾ. ਚੰਦਰ ਪ੍ਰਕਾਸ਼ ਵਲੋਂ ਕਾਲਜ ਦੇ ਖੇਡ ਵਿਭਾਗ ਨੂੰ ਅਤੇ ਸਮੁੱਚੇ ਕਾਲਜ ਨੂੰ ਵਧਾਈ ਦਿੱਤੀ। ਇਸ ਉਪਰੰਤ ਖਿਡਾਰੀਆਂ ਨੂੰ ਸਨਮਾਨਿਤ ਕਰਕੇ ਇਕ ਯਾਦਗਾਰੀ ਤਸਵੀਰ ਖਿਚਵਾਈ ਗਈ।

More From Author

ਪਟੇਲ ਕਾਲਜ ਦੇ ਪੰਜਾਬੀ ਵਿਭਾਗ  ਵੱਲੋਂ ਲੇਖ ਮੁਕਾਬਲੇ ਕਰਵਾਏ | DD Bharat

ਪਟੇਲ ਕਾਲਜ ਦੇ ਐਨ.ਐਸ.ਐਸ. ਵਿਭਾਗ ਅਤੇ ਫਿਕਰਮੰਦ ਵੈਲਫੇਅਰ ਸੁਸਾਇਟੀ ਰਾਜਪੁਰਾ ਵਲੋਂ ਸ. ਭਗਤ ਸਿੰਘ ਜੀ ਦੇ ਜਨਮਦਿਵਸ ਨੂੰ ਸਮਰਪਿਤ ਭਾਸ਼ਣ ਮੁਕਾਬਲੇ ਕਰਵਾਏ | DD Bharat

Leave a Reply

Your email address will not be published. Required fields are marked *