ਸ੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੀ 11 ਅਗੱਸਤ ਨੂੰ ਰਾਜਪੁੱਰਾ ਚ ਮੀਟਿੰਗ :- ਚਰਨਜੀਤ ਸਿੰਘ ਬਰਾੜ

ਰਾਜਪੁੱਰਾ:- 8 ਅਗਸਤ (। ) ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਵੱਲੋਂ ਬਹੁੱਤ ਜ਼ਰੂਰੀ ਵਰਕਰ ਮੀਟਿੰਗ ਮਿੱਤੀ 11 ਅਗਸਤ ਨੂੰ 3.30 ਵਜੇ ਗੁਰੂਦੁਆਰਾ ਸਾਹਿਬ ਸਿੰਘ ਸਭਾ ਰਾਜਪੁੱਰਾ ਸ਼ਹਿਰ ਵਿੱਚ ਰੱਖੀ ਗਈ ਹੈ। ਇਸ ਦੀ ਜਾਣਕਾਰੀ ਦਿੰਦਿਆਂ ਚਰਨਜੀਤ ਸਿੰਘ ਬਰਾੜ ਮੈਂਬਰ ਪ੍ਰਜੀਡੀਅਮ ਨੇ ਦੱਸਿਆ ਕਿ ਸਾਰੇ ਪੰਜਾਬ ਵਿੱਚ ਸ੍ਰੋਮਣੀ ਅਕਾਲੀ ਦਲ ਵਿੱਚ ਲੀਡਰਸਿੱਪ ਤਬਦੀਲੀ ਅਤੇ ਹੋਰ ਸੁਧਾਰਾਂ ਨੂੰ ਲੈ ਕੇ ਇੱਕ ਮੁਹਿੰਮ ਵਿੱਢੀ ਗਈ ਹੈ। ਉਸੇ ਤਹਿਤ ਹਲਕਾ ਰਾਜਪੁੱਰਾ ਦੀ ਮੀਟਿੰਗ ਕੀਤੀ ਜਾ ਰਹੀ ਹੈ। ਜਿਸ ਵਿੱਚ ਆਉਣ ਸਮੇਂ ਦੀ ਰੂਪਰੇਖਾ ਬਣਾਉਣ ਲਈ ਵਿੱਚਾਰ ਵੀ ਲਏ ਜਾਣਗੇ। ਇਸ ਮੀਟਿੰਗ ਵਿੱਚ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ, ਸ: ਸੁਰਜੀਤ ਸਿੰਘ ਰੱਖੜਾ ਸਮੇਤ ਪ੍ਰਜੀਡੀਅਮ ਦੇ ਬਹੁੱਤ ਸਾਰੇ ਲੀਡਰ ਪਹੁੰਚ ਰਹੇ ਹਨ। ਸੋ ਸਾਰੇ ਲੀਡਰ ਸਾਹਿਬਾਨ ਅਤੇ ਵਰਕਰ ਸਹਿਬਾਨ ਨੂੰ ਬੇਨਤੀ ਹੈ ਕਿ ਵੱਡੀ ਗਿੱਣਤੀ ਵਿੱਚ ਪਹੁੰਚ ਕੇ ਵਿਚਾਰ ਸੁਣੀਏ ਅਤੇ ਅਗਲੀ ਰੂਪ ਰੇਖਾ ਤਹਿ ਕਰਨ ਲਈ ਵਡਮੁਲੇ ਵਿਚਾਰ ਸਾਂਝੇ ਕਰੀਏ ਜੀ।

More From Author

‘ਅਲਵਿਦਾ, ਕੁਸ਼ਤੀ’: Vinesh Phogat ਨੇ Paris Olympics ਅਯੋਗਤਾ ਤੋਂ ਬਾਅਦ ਸੰਨਿਆਸ ਦਾ ਕੀਤਾ ਐਲਾਨ

ਮੈਂ ਫਿਲਮਾਂ ਛੱਡਣਾ ਚਾਹੁੰਦਾ ਹਾਂ -Aamir Khan

Leave a Reply

Your email address will not be published. Required fields are marked *