ਫਤਿਹਗੜ੍ਹ ਚੂੜੀਆਂ ‘ਚ ਵੱਡੀ ਵਾਰਦਾਤ ! ਚਿੱਟੇ ਦਿਨ 21 ਸਾਲਾ ਨੌਜਵਾਨ ਨੂੰ ਕੁੱਟਮਾਰ ਤੋਂ ਬਾਅਦ ਮਾਰੀਆਂ ਗੋਲ਼ੀਆਂ

ਫਤਿਹਗੜ੍ਹ ਚੂੜੀਆਂ, 14 ਨਵੰਬਰ 2023- ਕਸਬਾ ਫਤਿਹਗੜ੍ਹ ਚੂੜੀਆਂ ਵਿਖੇ ਕੁਝ ਅਣਪਛਾਤਿਆਂ ਵਲੋਂ ਇਕ ਨੌਜਵਾਨ ਨੂੰ ਚਿੱਟੇ ਦਿਨ ਗੋਲ਼ੀਆਂ ਮਾਰ ਕੇ ਗੰਭੀਰ ਰੂਪ ਵਿਚ ਜ਼ਖਮੀ ਕਰ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਗੰਭੀਰ ਜ਼ਖਮੀ ਨੌਜਵਾਨ ਨੂੰ ਹਸਪਤਾਲ ‘ਚ ਦਾਖਲ ਕਰਾਇਆ ਹੈ ਜਿੱਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਗੋਲ਼ੀਆਂ ਮਾਰਨ ਤੋਂ ਪਹਿਲਾਂ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਸੀ।

 ਇਸ ਸਬੰਧੀ ਮੌਕੇ ਤੋਂ ਇਕੱਤਰ ਕੀਤੀ ਜਾਣਕਾਰੀ ਦੇ ਮੁਤਾਬਕ 21 ਸਾਲਾ ਨੌਜਵਾਨ ਗੁਰਬੀਰ ਸਿੰਘ ਪੁੱਤਰ ਜਸਪਾਲ ਸਿੰਘ ਵਾਸੀ ਪਿੰਡ ਪਿੰਡੀ ਜੋ ਕਿ ਕਸਬਾ ਫਤਿਹਗੜ੍ਹ ਚੂੜੀਆਂ ਵਿਖੇ ਸਥਿਤ ਪਰਫੈਕਟ ਸਲੂਨ ਦੇ ਬਾਹਰ ਖੜ੍ਹਾ ਸੀ, ਦੇ ਉੱਪਰ ਕੁਝ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਚਲਾ ਦਿੱਤੀਆਂ, ਜਿਸ ਨਾਲ ਉਕਤ ਨੌਜਵਾਨ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਇਸ ਦੇ ਤੁਰੰਤ ਬਾਅਦ ਉਕਤ ਨੌਜਵਾਨ ਇਲਾਜ ਲਈ ਅੰਮਿ੍ਤਸਰ ਦੇ ਇਕ ਪ੍ਰਾਈਵੇਟ ਹਸਪਤਾਲ ਵਿਖੇ ਲਿਜਾਇਆ ਗਿਆ। ਜਿੱਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ।

ਓਧਰ, ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਐੱਸਐੱਸਪੀ ਬਟਾਲਾ ਮੈਡਮ ਅਸ਼ਵਿਨੀ ਗੋਟਿਆਲ, ਐੱਸਪੀ ਇਨਵੈੱਸਟੀਗੇਸ਼ਨ ਬਟਾਲਾ ਗੁਰਪ੍ਰੀਤ ਸਿੰਘ ਗਿੱਲ ਅਤੇ ਡੀ.ਐੱਸ.ਪੀ ਫਤਿਹਗੜ੍ਹ ਚੂੜੀਆਂ ਸਵਰਨਜੀਤ ਸਿੰਘ ਬੱਲ ਦੀ ਅਗਵਾਈ ਹੇਠ ਪੁਲਸ ਫੋਰਸ ਸਮੇਤ ਮੌਕੇ ’ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲੈਂਦਿਆਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਅਤੇ ਆਸ-ਪਾਸ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਨੂੰ ਜਿਥੇ ਖੰਗਾਲਿਆ ਜਾ ਰਿਹਾ ਹੈ, ਉਥੇ ਨਾਲ ਹੀ ਗੋਲੀ ਚਲਾਉਣ ਵਾਲਿਆਂ ਦੀ ਤਲਾਸ਼ ਜੰਗੀ ਪੱਧਰ ’ਤੇ ਕਰਨੀ ਆਰੰਭ ਕਰ ਦਿੱਤੀ ਗਈ ਹੈ।

More From Author

ਰਤਨ ਪਰਿਵਾਰ ਨੂੰ ਸਦਮਾ – ਸੇਵਾਮੁਕਤ ਆਈ.ਏ.ਐਸ., ਲੇਖਕ ਅਤੇ ਬਹੁਪੱਖੀ ਸ਼ਖ਼ਸੀਅਤ ਨਰਿਪਇੰਦਰ ਸਿੰਘ ਰਤਨ ਦਾ ਸੁਰਗਵਾਸ

ਬਾਲ ਦਿਵਸ ‘ਤੇ 5 ਸਾਲ ਦੀ ਮਾਸੂਮ ਬੱਚੀ ਨੂੰ ਮਿਲਿਆ ਇਨਸਾਫ਼, ਜਬਰ-ਜਨਾਹ ਤੇ ਕਤਲ ਮਾਮਲੇ ‘ਚ ਅਦਾਲਤ ਨੇ ਸੁਣਾਈ ਮੌਤ ਦੀ ਸਜ਼ਾ

Leave a Reply

Your email address will not be published. Required fields are marked *