ਲੁਧਿਆਣਾ, 07 ਨਵੰਬਰ 2023- ਹੈਵਾਨੀਅਤ ਦੀਆਂ ਹੱਦਾਂ ਪਾਰ ਕਰਦੇ ਹੋਏ ਬਜ਼ੁਰਗ ਵੱਲੋਂ 7 ਸਾਲ ਦੀ ਬੱਚੀ ਨਾਲ ਜਬਰ ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲੀਸ ਨੇ ਮਨਜੀਤ ਕੁਮਾਰ ਵਾਸੀ ਨਾਨਕਪੁਰੀ ਮਿਲਰਗੰਜ ਖ਼ਿਲਾਫ਼ ਕੇਸ ਦਰਜ ਕਰਕੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਹੈ।ਬੱਚੀ ਦੀ ਮਾਂ ਨੇ ਦੱਸਿਆ ਕਿ ਉਹ ਲੁਧਿਆਣਾ ਵਿਚ ਆਪਣੇ ਇਕ ਰਿਸ਼ਤੇਦਾਰ ਨੂੰ ਮਿਲਣ ਲਈ ਧੀ ਨਾਲ ਆਈ ਸੀ। ਘਰ ਦੀ ਉੱਪਰ ਵਾਲੀ ਮੰਜ਼ਿਲ ’ਤੇ ਉਸ ਦੇ ਰਿਸ਼ਤੇਦਾਰ ਦਾ ਇਕ ਹੋਰ ਰਿਸ਼ਤੇਦਾਰ ਪੰਜ ਸਾਲ ਤੋਂ ਸਵੀਡਨ ਤੋਂ ਆ ਕੇ ਰਹਿ ਰਿਹਾ ਸੀ। ਉਸ ਨੇ ਦੱਸਿਆ ਕਿ ਦੁਪਹਿਰ ਵੇਲੇ ਬੱਚੀ ਖੇਡਦੀ ਹੋਈ ਛੱਤ ’ਤੇ ਚਲੀ ਗਈ। ਕੁਝ ਸਮੇਂ ਬਾਅਦ ਬੱਚੀ ਰੋਂਦੀ ਹੋਈ ਹੇਠਾਂ ਆਈ ਅਤੇ ਉਸ ਨੇ ਜੋ ਕੁਝ ਦੱਸਿਆ, ਉਹ ਸੁਣ ਕੇ ਉਸ ਦੇ ਹੋਸ਼ ਉੱਡ ਗਏ। ਮੁਲਜ਼ਮ ਨੇ ਬੱਚੀ ਨਾਲ ਜਬਰ ਜਨਾਹ ਕੀਤਾ ਸੀ। ਸਬ ਇੰਸਪੈਕਟਰ ਸੰਦੀਪ ਕੁਮਾਰ ਨੇ ਦੱਸਿਆ ਕਿ ਮੁਲਜ਼ਮ ਨੂੰ ਹਿਰਾਸਤ ਵਿਚ ਲੈ ਕੇ ਉਸ ਖ਼ਿਲਾਫ਼ ਮੁਕਦਮਾ ਦਰਜ ਕਰ ਲਿਆ ਗਿਆ ਹੈ।
Posted in
Punjab
7 ਸਾਲਾ ਬੱਚੀ ਨਾਲ ਬਜ਼ੁਰਗ ਨੇ ਕੀਤੀ ਹੈਵਾਨੀਅਤ ; ਹਿਰਾਸਤ ‘ਚ ਮੁਲਜ਼ਮ; ਕੇਸ ਦਰਜ
You May Also Like
Posted in
Punjab
ਪਟੇਲ ਕਾਲਜ ਵਿਖੇ ਮਨਾਇਆ ਗਿਆ ਹਿੰਦੀ ਹਫਤਾ
Posted by
Editor DD Bharat
Posted in
Punjab
ਪਟੇਲ ਕਾਲਜ ਵਿਖੇ ਮਨਾਇਆ ਗਿਆ ਵਿਸ਼ਵ ਓਜ਼ੋਨ ਦਿਵਸ
Posted by
Editor DD Bharat
More From Author
ਗੁਰਪੁਰਬ ‘ਤੇ ਸ਼ੁਰੂ ਹੋਵੇਗੀ ‘ਮੁੱਖ ਮੰਤਰੀ ਤੀਰਥ ਯਾਤਰਾ ਸਕੀਮ’, ਇਨ੍ਹਾਂ ਧਾਰਮਿਕ ਸਥਾਨਾਂ ਦੀ ਕਰ ਸਕੋਗੇ ਯਾਤਰਾ

