ਗੁਰਦਾਸਪੁਰ , 18 ਨਵੰਬਰ 2023- ਜ਼ਿਲ੍ਹਾ ਗੁਰਦਾਸਪੁਰ ਦੇ ਅਧੀਨ ਆਉਂਦੇ ਕਸਬਾ ਘੁਮਾਣ ਦੇ ਨਜ਼ਦੀਕ ਪਿੰਡ ਭੋਮੇ ਦੇ ਇਕ 30 ਸਾਲਾ ਨੌਜਵਾਨ ਜੁਗਰਾਜ ਸਿੰਘ ਪੁੱਤਰ ਕਸ਼ਮੀਰ ਸਿੰਘ ਦੀ ਦੁਬਈ ’ਚ ਸੜਕ ਹਾਦਸੇ ’ਚ ਮੌਤ ਹੋ ਗਈ। ਕਸ਼ਮੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਦੁਬਈ ’ਚ ਰਿੱਧੀ ਸਿੱਧੀ ਟਰਾਂਸਪੋਰਟ ਕੰਪਨੀ ’ਚ ਨੌਕਰੀ ਕਰਦਾ ਸੀ। ਦੀਵਾਲੀ ਵਾਲੇ ਦਿਨ ਜੁਗਰਾਤ ਦੇ ਕਿਸੇ ਸਾਥੀ ਦਾ ਫੋਨ ਆਇਆ ਕਿ ਉਸ ਦੀ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ ਹੈ, ਜਿਸ ਕਾਰਨ ਉਸ ਦੀ ਮੌਤ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਜੁਗਰਾਜ ਦੇ ਘਰ ਛੇ ਮਹੀਨੇ ਪਹਿਲਾਂ ਹੀ ਪੁੱਤਰ ਨੇ ਜਨਮ ਲਿਆ ਸੀ ਤੇ ਉਹ ਹਾਲੇ ਤੱਕ ਆਪਣੇ ਪੁੱਤਰ ਨੂੰ ਦੇਖਣ ਨਹੀਂ ਸੀ ਆਇਆ। ਅਗਲੇ ਮਹੀਨੇ ਉਸ ਨੇ ਘਰ ਆਉਣਾ ਸੀ ਕਿ ਉਕਤ ਭਾਣਾ ਵਾਪਰ ਗਿਆ।
ਦੁਬਈ ’ਚ ਪੰਜਾਬੀ ਦੀ ਹਾਦਸੇ ਦੌਰਾਨ ਮੌਤ
You May Also Like
Posted in
Punjab
ਪਟੇਲ ਕਾਲਜ ਵਿਖੇ ਮਨਾਇਆ ਗਿਆ ਹਿੰਦੀ ਹਫਤਾ
Posted by
Editor DD Bharat
Posted in
Punjab
ਪਟੇਲ ਕਾਲਜ ਵਿਖੇ ਮਨਾਇਆ ਗਿਆ ਵਿਸ਼ਵ ਓਜ਼ੋਨ ਦਿਵਸ
Posted by
Editor DD Bharat
More From Author
ਸੁਰੰਗ ‘ਚ 40 ਨਹੀਂ, 41 ਫਸੇ ਹਨ ਮਜ਼ਦੂਰ, ਬਚਾਅ ਕਾਰਜ ਜਾਰੀ; ਸੁਰੰਗ ਅੰਦਰ ਪਹਾੜ ਤਿੜਕਣ ਆਵਾਜ਼ ਨਾਲ ਦਹਿਸ਼ਤ ਦਾ ਮਾਹੌਲ

