ਜ਼ੀਰਕਪੁਰ, 03 ਨਵੰਬਰ 2023 – ਜ਼ੀਰਕਪੁਰ ਦੇ ਪੀਰਮੁਛੱਲਾ ਖੇਤਰ ‘ਚ ਵੀਰਵਾਰ ਸਵੇਰੇ ਕਰੀਬ 11 ਵਜੇ ਇਕ 4 ਸਾਲ ਦੇ ਬੱਚੇ ਦੀ ਕਾਰ ਹੇਠ ਆ ਜਾਣ ਕਰਕੇ ਮੌਤ ਹੋ ਗਈ। ਘਟਨਾ ਦੇ ਸਮੇਂ ਬੱਚਾ ਆਪਣੇ ਘਰ ਦੇ ਬਾਹਰ ਖੇਡ ਰਿਹਾ ਸੀ। ਢਕੌਲੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਹਾਸਲ ਜਾਣਕਾਰੀ ਅਨੁਸਾਰ ਪਿ੍ਰਸ (4) ਪੁੱਤਰ ਵਰਿੰਦਰ ਕੁਮਾਰ ਵਾਸੀ ਵਾਰਡ ਨੰਬਰ 11 ਪੀਰਮੁਛੱਲਾ ਆਪਣੇ ਘਰ ਦੇ ਬਾਹਰ ਖੇਡ ਰਿਹਾ ਸੀ। ਇਸ ਦੌਰਾਨ ਉਹ ਪਿੱਛੋਂ ਆਈ ਇਕ ਸਵਿਫ਼ਟ ਡਿਜਾਇਰ ਕਾਰ ਦੀ ਲਪੇਟ ‘ਚ ਆ ਗਿਆ। ਜਿਸ ਕਾਰਨ ਉਹ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ ਅਤਿ ਗੰਭੀਰ ਹਾਲਤ ‘ਚ ਉਸ ਨੂੰ ਸਿਵਲ ਹਸਪਤਾਲ ਪੰਚਕੂਲਾ ਵਿਖੇ ਲਿਜਾਇਆ ਗਿਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮਿ੍ਤਕ ਕਰਾਰ ਦੇ ਦਿੱਤਾ। ਮਿ੍ਤਕ ਬੱਚੇ ਦੇ ਪਿਤਾ ਵਰਿੰਦਰ ਕੁਮਾਰ ਅਨੁਸਾਰ ਜਦੋ ਉਹ ਆਪਣੇ ਅਤਿ ਗੰਭੀਰ ਬੱਚੇ ਨੂੰ ਇਲਾਜ ਲਈ ਹਸਪਤਾਲ ਲਿਜਾ ਰਿਹਾ ਸੀ ਤਾਂ ਰਸਤੇ ‘ਚ ਉਸ ਦਾ ਮੋਟਰਸਾਈਕਲ ਪੈਂਚਰ ਹੋ ਗਿਆ ਅਤੇ ਉਸ ਨੂੰ ਹਸਪਤਾਲ ਪੁੱਜਣ ‘ਚ ਦੇਰੀ ਹੋ ਗਈ। ਫ਼ਿਲਹਾਲ ਪੁਲਿਸ ਵੱਲੋਂ ਹਾਦਸੇ ਲਈ ਮੁਲਜ਼ਮ ਕਾਰ ਚਾਲਕ ਖ਼ਿਲਾਫ਼ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।
Posted in
Punjab
ਜ਼ੀਰਕਪੁਰ ‘ਚ ਭਿਆਨਕ ਹਾਦਸਾ ! ਘਰ ਦੇ ਬਾਹਰ ਖੇਡ ਰਹੇ 4 ਸਾਲ ਦਾ ਮਾਸੂਮ ਨੂੰ ਕਾਰ ਨੇ ਦਰੜਿਆ
You May Also Like
Posted in
Punjab
ਪਟੇਲ ਕਾਲਜ ਵਿਖੇ ਮਨਾਇਆ ਗਿਆ ਹਿੰਦੀ ਹਫਤਾ
Posted by
Editor DD Bharat
Posted in
Punjab
ਪਟੇਲ ਕਾਲਜ ਵਿਖੇ ਮਨਾਇਆ ਗਿਆ ਵਿਸ਼ਵ ਓਜ਼ੋਨ ਦਿਵਸ
Posted by
Editor DD Bharat
More From Author
ਆਰਥਿਕ ਤੰਗੀ ਤੋਂ ਪਰੇਸ਼ਾਨ ਵਿਅਕਤੀ ਨੇ ਪਤਨੀ ਤੇ 2 ਧੀਆਂ ਸਣੇ ਭਾਖੜਾ ਨਹਿਰ ‘ਚ ਮਾਰੀ ਛਾਲ

